ਨਵੀਂ ਦਿੱਲੀ:ਰਾਸ਼ਟਰੀ ਰਾਜਧਾਨੀ ਦੇ ਇੰਡੀਆ ਗੇਟ (India Gate in the national capital) 'ਤੇ ਪਿਛਲੇ 50 ਸਾਲਾਂ ਤੋਂ ਬਲਦੀ ਅਮਰ ਜਵਾਨ ਜੋਤੀ ਸ਼ੁੱਕਰਵਾਰ ਨੂੰ ਨੈਸ਼ਨਲ ਵਾਰ ਮੈਮੋਰੀਅਲ (Amar Jawan Jyoti burning since last 50 years ) 'ਤੇ ਬਲਦੀ ਹੋਈ ਲਾਟ ਨਾਲ (To Be Merged With National War Memorial Flame At India Gate) ਮਿਲਾਇਆ ਜਾਵੇਗਾ। ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ:ਪਾਕਿਸਤਾਨ: ਈਸ਼ਨਿੰਦਾ ਸੰਦੇਸ਼ ਭੇਜਣ ਲਈ ਔਰਤ ਨੂੰ ਮੌਤ ਦੀ ਸਜ਼ਾ, ਦੋਸਤ ਨੇ ਕੀਤੀ ਸ਼ਿਕਾਇਤ
ਅਮਰ ਜਵਾਨ ਜੋਤੀ ਦੀ ਸਥਾਪਨਾ 1971 ਦੀ ਭਾਰਤ-ਪਾਕਿ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਕੀਤੀ ਗਈ ਸੀ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ ਅਤੇ ਬੰਗਲਾਦੇਸ਼ ਬਣਿਆ। ਇਸ ਦਾ ਉਦਘਾਟਨ 26 ਜਨਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ।
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਮਰ ਜਵਾਨ ਜੋਤੀ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਇੰਡੀਆ ਗੇਟ ਤੋਂ ਸਿਰਫ 400 ਮੀਟਰ ਦੀ ਦੂਰੀ 'ਤੇ ਸਥਿਤ ਨੈਸ਼ਨਲ ਵਾਰ ਮੈਮੋਰੀਅਲ 'ਤੇ ਬਲਦੀ ਲਾਟ ਨਾਲ ਮਿਲਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ 2019 ਨੂੰ ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ, ਜਿੱਥੇ 25,942 ਸੈਨਿਕਾਂ ਦੇ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖੇ ਹੋਏ ਹਨ।
ਇਹ ਵੀ ਪੜੋ:T20 ਵਿਸ਼ਵ ਕੱਪ 2022 ਦੀ ਸੂਚੀ ਜਾਰੀ, ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ