ਲਖਨਊ:ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਰਾਮ ਜਨਮ ਭੂਮੀ ਤੀਰਥ ਟਰੱਸਟ ਉਤੇ ਜ਼ਮੀਨ ਖਰੀਦਣ ਦੇ ਨਾਮ ਉਤੇ ਕਰੋੜਾਂ ਦੇ ਘੁਟਾਲਾ ਕਰਨ ਦੇ ਇਲਜ਼ਾਮ ਲਗਾਏ ਹਨ।ਉਨ੍ਹਾਂ ਨੇ ਕਿਹਾ ਹੈ ਕਿ ਪ੍ਰਭੂ ਸ੍ਰੀ ਰਾਮ ਦੇ ਮੰਦਰ ਦੇ ਨਾਮ ਉਤੇ ਕਰੋੜਾਂ ਰੁਪਏ ਚੰਦਾ ਵਸੂਲਣ ਵਾਲੇ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਜ਼ਮੀਨ ਦੀ ਖਰੀਦ ਵਿਚ ਘੁਟਾਲਾ ਕੀਤਾ ਹੈ
ਕਰੋੜ ਵਿਚ ਖਰੀਦੀ ਗਈ ਜ਼ਮੀਨ 5 ਮਿੰਟ ਬਾਅਦ ਸਾਢੇ 18 ਕਰੋੜ ਵਿਚ ਵਿਕੀ
ਸੰਜੇ ਸਿੰਘ ਨੇ ਇਸਦੇ ਪ੍ਰਮਾਣ ਪੇਸ਼ ਕਰਦੇ ਹੋਏ ਅਯੁਧਿਆਂ ਵਿਚ ਜ਼ਮੀਨ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਅਯੁਧਿਆਂ ਵਿਚ ਖੇਵਟ ਨੰ 243, 244,246 ਦੀ ਜ਼ਮੀਨ ਜਿਸ ਦੀ ਮਲਕੀਅਤ 5 ਕਰੋੜ 80 ਲੱਖ ਰੁਪਏ ਹੈ।ਉਸ ਨੂੰ 2 ਕਰੋੜ ਰੁਪਏ ਵਿਚ ਕੁਸੰਗ ਪਾਠਕ ਅਤੇ ਹਰੀਸ਼ ਪਾਠਨ ਨੇ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਤਿਵਾੜੀ ਨੇ ਖਰੀਦਿਆਂ ਹੈ।ਇਸ ਜ਼ਮੀਨ ਦੀ ਖਰੀਦ ਵਿਚ 2 ਗਵਾਹ ਬਣੇ ਇਕ ਅਨਿਲ ਮਿਸ਼ਰਾ ਅਤੇ ਦੂਜਾ ਰਿਸ਼ੀਕੇਸ਼ ਜੋ ਅਯੁਧਿਆਂ ਦੇ ਮੇਅਰ ਹਨ।ਪੰਜ ਮਿੰਟ ਵਿਚ ਬਾਅਦ ਹੀ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੇ ਸਾਢੇ 18 ਕਰੋੜ ਵਿਚ ਖਰੀਦ ਲਈ ਹੈ।17 ਕਰੋੜ ਰੁਪਏ ਆਰਟੀ ਜੀਐਮ ਕਰ ਦਿੱਤਾ ਗਿਆ।
ਹਿੰਦੂ ਸ਼ਰਧਾ ਨੂੰ ਲੱਗੀ ਠੇਸ
ਸੰਜੇ ਸਿੰਘ ਨੇ ਕਿਹਾ ਹੈ ਕਿ ਕਰੋੜਾਂ ਲੋਕਾਂ ਦੀ ਸ਼ਰਧਾ ਨਾਲ ਜੁੜਿਆ ਮਾਮਲਾ ਹੈ।ਦੇਸ਼ ਦੇ ਬਹੁ ਸੰਖਿਆ ਹਿੰਦੂਆਂ ਦੀ ਸ਼ਰਧਾ ਇਸ ਨਾਲ ਜੁੜੀ ਹੋਈ ਹੈ।ਇਸ ਲਈ ਰਾਮ ਮੰਦਰ ਨਿਰਮਾਣ ਦੇ ਨਾਮ ਉਤੇ ਦੇਸ਼ ਭਰ ਵਿਚ ਲੋਕਾਂ ਨੇ ਹਜ਼ਾਰਾਂ ਰੁਪਏ ਟਰੱਸਟ ਨੂੰ ਚੰਦੇ ਦੇ ਰੂਪ ਵਿਚ ਦਿੱਤੇ ਹਨ।ਹੁਣ ਉਸੇ ਟਰਸਟ ਵਿਚ ਉਨ੍ਹਾਂ ਦੇ ਚੰਦੇ ਦੀ ਧਨਰਾਸ਼ੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਮਝਦਾ ਹਾਂ ਉਨ੍ਹਾਂ ਕਰੋੜਾਂ ਭਗਤਾਂ ਨੂੰ ਠੇਸ ਪਹੁੰਚੀ ਹੈ।