ਪੰਜਾਬ

punjab

ETV Bharat / bharat

ਜੇਐਨਯੂ ’ਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਲਈ ਸਾਰੇ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ - ਜੇਐਨਯੂ ਵਿਦਿਆਰਥੀ ਸੰਗਠਨ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਦੇ ਮਾਮਲੇ ਵਿੱਚ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਤਸਵੀਰ
ਤਸਵੀਰ

By

Published : Mar 15, 2021, 5:31 PM IST

ਨਵੀਂ ਦਿੱਲੀ: ਜੇਐਨਯੂ 'ਚ ਦੇਸ਼ਵਿਰੋਧੀ ਨਾਅਰੇ ਲਗਾਉਣ ਦੇ ਮਾਮਲੇ 'ਚ ਜੇਐਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਦੂਜੇ ਮੁਲਜ਼ਮਾਂ ਦੇ ਨਾਲ ਪਟਿਆਲਾ ਹਾਊਸ ਕੋਰਟ 'ਚ ਪੇਸ਼ ਹੋਏ। ਕੋਰਟ ਨੇ ਸਾਰੇ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਦਿੰਦੇ ਹੋਏ ਇਸ ਮਾਮਲੇ ਦੇ ਸੱਤ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ।

ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

ਕਨ੍ਹਈਆ ਕੁਮਾਰ ਵੱਲੋਂ ਵਕੀਲ ਸੁਸ਼ੀਲ ਬਜਾਜ ਨੇ ਕਨ੍ਹਈਆ ਕੁਮਾਰ ਦੀ ਪੇਸ਼ੀ ਤੋਂ ਰਾਹਤ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕਨ੍ਹਈਆ ਕੁਮਾਰ ਦੀ ਸਮਾਜਿਕ ਜ਼ਿੰਮੇਦਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੇਸ਼ੀ ਰਾਹਤ ਦਿੱਤੀ ਜਾਵੇ, ਜਿਸ 'ਤੇ ਕੋਰਟ ਨੇ ਕਿਹਾ ਕਿ ਇਸ ਅਰਜੀ ਤੇ ਅਸੀਂ ਬਾਅਦ 'ਚ ਵਿਚਾਰ ਕਰਾਂਗੇ। ਸੁਣਵਾਈ ਦੇ ਦੌਰਾਨ ਉਮਰ ਖਾਲਿਦ ਨੂੰ ਵੀ ਕੋਰਟ 'ਚ ਪੇਸ਼ ਕੀਤਾ ਗਿਆ। ਦੋਸ਼ੀ ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਵੱਲੋਂ ਵਕੀਲ ਸਾਨਿਆ ਕੁਮਾਰ ਪੇਸ਼ ਹੋਏ। ਦੋਸ਼ੀ ਆਕੀਬ, ਮੁਜੀਬ, ਉਮਰ ਗੁਲ, ਰਾਇਸ ਰਸੂਲ, ਬਸ਼ਰਤ ਅਲੀ, ਖਾਲਿਦ ਬਸ਼ੀਰ ਵੱਲੋਂ ਐਡਵੋਕੇਟ ਵਰੀਸ਼ਾ ਫਰਹਿਤ ਪੇਸ਼ ਹੋਏ ਅਤੇ ਉਨ੍ਹਾਂ ਦੀ ਨਿਯਮਤ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ। ਕੋਰਟ ਨੇ ਆਕੀਬ, ਮੁਜੀਬ, ਉਮਰ ਗੁਲ, ਰਾਇਸ ਰਸੂਲ, ਬਸ਼ਰਤ ਅਲੀ, ਖਾਲਿਦ ਬਸ਼ੀਰ ਨੂੰ 25,000 ਰੁਪਏ ਦੀ ਜ਼ਮਾਨਤ 'ਤੇ ਜ਼ਮਾਨਤ ਦੇ ਦਿੱਤੀ।

ਇਹ ਵੀ ਪੜੋ: ਮਜਬੂਰ ਪਰਿਵਾਰ ਕਾਨਿਆਂ ਦੀ ਝੁੱਗੀ ਵਿੱਚ ਰਹਿਣ ਨੂੰ ਮਜਬੂਰ

ਦਿੱਲੀ ਸਰਕਾਰ ਨੇ ਦਿੱਤੀ ਸੀ ਕੇਸ ਚਲਾਉਣ ਦੀ ਆਗਿਆ

ਪਿਛਲੀ 16 ਫਰਵਰੀ ਨੂੰ ਕੋਰਟ ਨੇ ਦਿੱਲੀ ਪੁਲਿਸ ਵੱਲੋਂ ਦਾਖਿਲ ਚਾਰਜਸ਼ੀਟ ਨੂੰ ਧਿਆਨ 'ਚ ਲਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ 'ਚ ਦਿੱਲੀ ਸਰਕਾਰ ਨੇ 27 ਫਰਵਰੀ 2020 ਨੂੰ ਕਨ੍ਹਈਆ ਕੁਮਾਰ ਸਣੇ ਦੂਜੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਦਿੱਲੀ ਸਰਕਾਰ ਦੀ ਮੰਜੂਰੀ ਮਿਲਣ ਤੋਂ ਬਅਦ ਕੋਰਟ ਨੇ ਚਾਰਜਸ਼ੀਟ ਨੂੰ ਧਿਆਨ 'ਚ ਲਿਆ ਸੀ। ਕਾਬਿਲੇਗੌਰ ਹੈ ਕਿ 6 ਫਰਵਰੀ 2019 ਨੂੰ ਕੋਰਟ ਨੇ ਦਿੱਲੀ ਪੁਲਿਸ ਦੀ ਚਾਰਜਸ਼ੀਟ ਨੂੰ ਧਿਆਨ 'ਚ ਲੈਣ ’ਤੇ ਇਨਕਾਰ ਕਰ ਦਿੱਤਾ ਸੀ। ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕੋਰਟ ਨੂੰ ਦੱਸਿਆ ਸੀ ਕਿ ਅਜੇ ਚਾਰਜਸ਼ੀਟ ਦੇ ਲਈ ਮੰਜੂਰੀ ਦਿੱਲੀ ਸਰਕਾਰ ਤੋਂ ਨਹੀਂ ਮਿਲੀ ਹੈ। ਪਹਿਲਾਂ ਦਿੱਲੀ ਸਰਕਾਰ ਇਸ ’ਤੇ ਮੰਜੂਰੀ ਦੇਵੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

1200 ਪੇਜਾਂ ਦਾ ਹੈ ਚਾਰਜਸ਼ੀਟ

14 ਜਨਵਰੀ 2019 ਨੂੰ ਦਿੱਲੀ ਪੁਲਿਸ ਨੇ ਚਾਰਜਸ਼ੀਟ ਦਾਖਿਲ ਕੀਤਾ ਸੀ। ਕਰੀਬ 1200 ਪੇਜਾਂ ਦੀ ਇਸ ਚਾਰਜਸ਼ੀਟ 'ਚ ਜੇਐੱਨਯੂ ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਚਾਰਜਸ਼ੀਟ 'ਚ ਸੱਤ ਹੋਰ ਕਸ਼ਮੀਰੀ ਵਿਦਿਆਰਥੀਆਂ ਦੇ ਵੀ ਨਾਂ ਸ਼ਾਮਲ ਹੈ। ਚਾਰਜਸ਼ੀਟ 'ਚ ਦੇਸ਼ਦ੍ਰੋਹ, ਧੋਖਾਧੜੀ, ਇਲੈਕਟ੍ਰਾਨਿਕ ਧੋਖਾਧੜੀ, ਗ਼ੈਰ-ਕਾਨੂੰਨੀ ਤਰੀਕੇ ਨਾਲ ਇਕੱਠਾ ਹੋਣਾ, ਦੰਗਾ ਭੜਕਾਉਣ ਅਤੇ ਅਪਰਾਧਿਕ ਸਾਜਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

ABOUT THE AUTHOR

...view details