ਨਵੀਂ ਦਿੱਲੀ:ਦਿੱਲੀ ’ਚ ਅੱਜ ਤੋਂ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਖੁੱਲ੍ਹ ਗਏ ਹਨ। ਇਸ ਸਬੰਧ ’ਚ DDMA ਦੇ ਦੁਆਰਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੇ ਮੁਤਾਬਿਕ ਸਕੂਲਾਂ ’ਚ 50 ਫੀਸਦ ਸਮਰਥਾਂ ਤੋਂ ਜਿਆਦਾ ਵਿਦਿਆਰਥੀਆਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਹੈ। ਸਿੱਖਿਆ ਡਾਇਰੈਕਟੋਰੇਟ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਸਹਿਮਤੀ ਪੱਤਰ ਦੇਣਾ ਹੋਵੇਗਾ।
ਦੱਸ ਦਈਏ ਕਿ ਰਾਜਧਾਨੀ ਦਿੱਲੀ ਚ ਅੱਜ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਇਸ ਦੌਰਾਨ 7ਵੀਂ ਜਮਾਤ ਦੇ ਵਿਦਿਆਰਥੀ ਨੇ ਕਿਹਾ ਕਿ ਉਹ ਸਕੂਲ ਵਾਪਸ ਆ ਕੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹੈ। ਅਧਿਆਪਕ ਨੇ ਉਸਨੂੰ ਸਮੇਂ-ਸਮੇਂ 'ਤੇ ਮਾਸਕ ਪਾਉਣ ਅਤੇ ਸੈਨੇਟਾਈਜ਼ ਕਰਨ ਲਈ ਕਿਹਾ ਹੈ।
ਦੂਜੇ ਪਾਸੇ ਦਿੱਲੀ ਚ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੱਛਮੀ ਵਿਨੋਦ ਨਗਰ ਵਿੱਚ ਰਾਜਕੀਆ ਸਰਵੋਦਿਆ ਬਾਲ/ਕੰਨਿਆ ਵਿਦਿਆਲਿਆ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚੇ ਮੁੜ ਤੋਂ ਸਕੂਲ ’ਚ ਆ ਗਏ ਹਨ। ਅੱਜ ਪਹਿਲਾਂ ਦਿਨ ਹੈ ਹੌਲੀ-ਹੌਲੀ ਅਤੇ ਮਾਪਿਆਂ ਦਾ ਭਰੋਸਾ ਵੀ ਵਧੇਗਾ। ਬਹੁਤ ਹੀ ਮੁਸ਼ਕਿਲਾਂ ਨਾਲ ਸਕੂਲ ਖੁੱਲ੍ਹੇ ਹਨ ਆਮ ਜਮਾਤਾਂ ਵੀ ਹੌਲ ਹੌਲੀ ਸ਼ੁਰੂ ਹੋਣਗੀਆਂ। ਉਨ੍ਹਾਂ ਨੇ ਪ੍ਰਾਥਨਾ ਕਰਦੇ ਹੋਏ ਕਿਹਾ ਕਿ ਅਜਿਹਾ ਹੀ ਰਹੇ ਅਤੇ ਮੁੜ ਤੋਂ ਸਕੂਲਾਂ ਨੂੰ ਬੰਦ ਕਰਨ ਦੀ ਨੌਬਤ ਨਾ ਆਵੇ।
ਇਨ੍ਹਾਂ ਨਿਯਮਾਂ ਦੀ ਕੀਤੀ ਜਾਵੇਗੀ ਪਾਲਣਾ
- 50 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾ ਸਕੇਗਾ।
- ਕਲਾਸਾਂ ਵੀ ਆਨਲਾਈਨ ਹੋਣਗੀਆਂ।
- ਜੇਕਰ ਮਾਪੇ ਨਹੀਂ ਚਾਹੁੰਦੇ ਤਾਂ ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
- ਸਕੂਲ ਦੇ ਸਮੂਹ ਸਟਾਫ ਨੂੰ ਟੀਕਾਕਰਨ ਕੀਤਾ ਹੋਇਆ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਨਹੀਂ ਲੱਗਿਆ ਉਨ੍ਹਾਂ ਨੂੰ ਲਗਵਾਉਣ ਦੇ ਆਦੇਸ਼
- ਕੋਰੋਨਾ ਸਬੰਧੀ ਹੋਰ ਸ਼ਰਤਾ ਜਿਵੇਂ ਸੈਨੀਟਾਈਜੇਸ਼ਨ, ਮਾਸਕ ਅਤੇ ਸੋਸ਼ਲ ਡਿਸਟੇਨਸਿੰਗ ਦੀ ਸ਼ਰਤਾਂ ਦਾ ਪਾਲਣ ਕਰਨਾ ਜਰੂਰੀ
ਇਹ ਵੀ ਪੜੋ:ਲਸ਼ਕਰ-ਏ-ਤੋਇਬਾ ਨੇ ਲਖਨਊ, ਵਾਰਾਣਸੀ ਸਣੇ 46 ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ