ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕੋਰੋਨਾ ਲਾਗ ਤੋਂ ਪੈਦਾ ਸਥਿਤੀ ਉੱਤੇ ਚਰਚਾ ਕਰਨ ਲਈ ਸਰਬਦੱਲੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਦੇ ਦੋਨਾਂ ਸਭਾਵਾਂ ਦੇ ਵੱਖ-ਵੱਖ ਦਲਾਂ ਦੇ ਨੇਤਾਵਾਂ ਨਾਲ ਗਲਬਾਤ ਕਰਨ ਦੀ ਸੰਭਾਵਨਾ ਹੈ।
ਕੋਰੋਨਾ ਸਥਿਤੀ 'ਤੇ ਚਰਚਾ ਲਈ ਸਰਬਦੱਲੀ ਬੈਠਕ ਸ਼ੁਰੂ, PM ਮੋਦੀ ਕਰ ਰਹੇ ਪ੍ਰਧਾਨਗੀ
ਕੇਂਦਰ ਸਰਕਾਰ ਨੇ ਕੋਰੋਨਾ ਲਾਗ ਤੋਂ ਪੈਦਾ ਸਥਿਤੀ ਉੱਤੇ ਚਰਚਾ ਕਰਨ ਲਈ ਸਰਬਦੱਲੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ।
ਫ਼ੋਟੋ
ਕੋਵਿਡ-19 ਲਾਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਦੂਜੀ ਵਾਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਨਾਲ ਬਣੇ ਹਾਲਾਤ ਉੱਤੇ ਚਰਚਾ ਦੇ ਲਈ ਸਰਬਦਲੀ ਬੈਠਕ ਬੁਲਾਈ ਹੈ। ਵਾਇਰਸ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਰਾਸ਼ਟਰਵਿਆਪੀ ਲੌਕਡਾਊਨ ਦੇ ਦੌਰਾਨ 20 ਅਪ੍ਰੈਲ ਨੂੰ ਪਹਿਲੀ ਬੈਠਕ ਆਯੋਜਿਤ ਹੋਈ ਸੀ।
ਰੱਖਿਆ ਮੰਤਰੀ ਰਾਜਨਾਥ ਮੰਤਰੀ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ਵਰਧਨ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਸਮੇਤ ਸਰਕਾਰ ਦੇ ਚੋਟੀ ਦੇ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਣ ਦੀ ਉਮੀਦ ਹੈ।
Last Updated : Dec 4, 2020, 11:17 AM IST