ਹੁਣ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੇਠ ਆਉਣਗੇ ਸਾਰੇ ਆਨਲਾਈਨ ਪਲੇਟਫ਼ਾਰਮ - ਆਨਲਾਈਨ ਫ਼ਿਲਮਾਂ
ਕੇਂਦਰ ਸਰਕਾਰ ਨੇ ਆਨਲਾਈਨ ਫ਼ਿਲਮਾਂ, ਆਡੀਓ-ਵੀਡੀਓ ਵੀਜ਼ੂਅਲ ਪ੍ਰੋਗਰਾਮਾਂ, ਆਨਲਾਈਨ ਨਿਊਜ਼ ਅਤੇ ਕਰੈਂਟ ਅਫੇਅਰਜ਼ ਕੰਟੇਂਟ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਤਹਿਤ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।

ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਹੇਠ ਆਉਣਗੇ ਸਾਰੇ ਆਨਲਾਈਨ ਪਲੇਟਫ਼ਾਰਮ
ਨਵੀਂ ਦਿੱਲੀ : ਦੇਸ਼ ਵਿੱਚ ਚੱਲਣ ਵਾਲੇ ਆਨਲਾਈਨ ਨਿਊਜ਼ ਪੋਰਟਲ, ਆਨਲਾਈਨ ਕੰਟੈਂਟ ਪ੍ਰੋਗਰਾਮ, ਆਨਲਾਈਨ ਫ਼ਿਲਮਾਂ, ਆਡੀਓ-ਵੀਡੀਓ ਵੀਜ਼ੂਅਲ ਪ੍ਰੋਗਰਾਮ ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਆਉਣਗੇ। ਇਸ ਸਬੰਧੀ ਨੋਟੀਫਿਕੇਸ਼ਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ।