ਪੰਜਾਬ

punjab

ਹਾਥਰਸ ਮਾਮਲਾ: ਸਾਰੇ ਮੁਲਜ਼ਮਾਂ ਦਾ ਹੋਵੇਗਾ ਪਾਲੀਗ੍ਰਾਫੀ ਤੇ ਬੀਈਓਐੱਸ ਟੈਸਟ

ਹਾਥਰਾਸ ਕਾਂਡ ਦੀ ਜਾਂਚ ਕਰ ਰਹੀ ਸੀਬੀਆਈ ਅਲੀਗੜ੍ਹ ਜੇਲ੍ਹ ਦੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਸੁਰੱਖਿਆ ਹੇਠ ਗੁਜਰਾਤ ਦੇ ਗਾਂਧੀਨਗਰ ਲੈ ਗਈ ਹੈ। ਇਥੇ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸਜ਼ ਦੇ ਵਿੱਚ ਚਾਰਾਂ ਮੁਲਜ਼ਮਾਂ ਲਈ ਨਾਰਕੋ, ਪੋਲੀਗ੍ਰਾਫਿਕ ਅਤੇ ਦਿਮਾਗ਼ ਮੈਪਿੰਗ ਟੈਸਟ ਹੋਵੇਗਾ।

By

Published : Nov 23, 2020, 12:08 PM IST

Published : Nov 23, 2020, 12:08 PM IST

all-four-accused-of-hathras-gang-rape-case-will-go-through-narco-test
ਹਾਥਰਸ ਮਾਮਲਾ: ਸਾਰੇ ਮੁਲਜ਼ਮਾਂ ਦਾ ਹੋਵੇਗਾ ਪਾਲੀਗ੍ਰਾਫੀ ਤੇ ਬੀਈਓਐੱਸ ਟੈਸਟ

ਅਲੀਗੜ੍ਹ: ਹਾਥਰਸ ਕਾਂਡ ਦੇ ਚਾਰਾਂ ਮੁਲਜ਼ਮਾਂ ਦਾ ਸੀਬੀਆਈ ਪਾਲੀਗ੍ਰਾਫ ਤੇ ਬ੍ਰੇਨ ਇਲੈਕਟ੍ਰੀਕਲ ਆਸੀਲੇਸ਼ਨ ਸਿਗਨੇਚਰ ਟੈੱਸਟ ਕਰਵਾਏਗੀ। ਇਸ ਲਈ ਚਾਰਾਂ ਨੂੰ ਪੁਲਿਸ ਅਲੀਗੜ੍ਹ ਜੇਲ੍ਹ ਤੋਂ ਗੁਜਰਾਤ ਦੇ ਗਾਂਧੀ ਨਗਰ ਲੈ ਗਈ ਹੈ। ਇਨ੍ਹਾਂ 'ਚ ਇੱਕ ਨਬਾਲਗ ਹੈ।

25 ਨਵੰਬਰ ਤੱਕ ਸੀਬੀਆਈ ਨੂੰ ਜਾਂਚ ਦੀ ਸਟੇਟਸ ਰਿਪੋਰਟ ਵੀ ਹਾਈ ਕੋਰਟ ਦੀ ਲਖਨਊ ਬੈਂਚ 'ਚ ਪੇਸ਼ ਕਰਨੀ ਹੈ। ਪੀੜਤ 'ਤੇ 14 ਸਤੰਬਰ ਨੂੰ ਹਮਲਾ ਹੋਇਆ ਸੀ। ਮਾਮਲੇ 'ਚ ਪਿੰਡ ਦੇ ਹੀ ਸੰਦੀਪ ਠਾਕੁਰ, ਰਵੀ, ਰਾਮੂ ਤੇ ਇੱਕ ਨਬਾਲਗ ਮੁਲਜ਼ਮ ਹਨ।

29 ਸਤੰਬਰ ਨੂੰ ਪੀੜਤ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਨੇ ਐੱਸਆਈਟੀ ਗਠਿਤ ਕਰ ਨਾਰਕੋ ਤੇ ਪਾਲੀਗ੍ਰਾਫੀ ਟੈਸਟ ਕਰਵਾਏ ਜਾਣ ਦੇ ਹੁਕਮ ਦਿੱਤੇ ਸਨ, ਪਰ 11 ਅਕਤੂਬਰ ਤੋਂ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ। ਕਰੀਬ 20 ਦਿਨ ਤੋਂ ਟੀਮ ਸਟੇਟਸ ਰਿਪੋਰਟ ਦੀ ਤਿਆਰੀ 'ਚ ਲੱਗੀ ਹੈ।

ਪਾਲੀਗ੍ਰਾਫ ਤੇ ਬੀਈਓਐੱਸ ਟੈਸਟ ਕਰਵਾਉਣ ਦੀ ਇਜਾਜ਼ਤ ਹਾਥਰਸ ਦੇ ਵਿਸ਼ੇਸ਼ ਜੱਜ ਐੱਸਸੀ-ਐੱਸਟੀ ਐਕਟ ਤੋਂ ਮਿਲੀ ਹੈ।

ਪਾਲੀਗ੍ਰਾਫੀ ਤੇ ਬੀਈਓਐੱਸ ਟੈਸਟ ਕੀ ਹੈ?

ਪਾਲੀਗ੍ਰਾਫ ਇੱਕ ਅਜਿਹੀ ਮਸ਼ੀਨ ਹੈ ਜਿਸ ਦੀ ਵਰਤੋਂ ਝੂਠ ਫੜਨ ਲਈ ਕੀਤੀ ਜਾਂਦੀ ਹੈ। ਇਸ 'ਚ ਕਈ ਚੀਜ਼ਾਂ ਪਰਖੀਆਂ ਜਾਂਦੀਆਂ ਹਨ। ਜਿਵੇਂ ਵਿਅਕਤੀ ਦਾ ਹਾਰਟ ਰੇਟ, ਬਲੱਡ ਪ੍ਰਰੈਸ਼ਰ ਆਦਿ। ਜੇਕਰ ਵਿਅਕਤੀ ਝੂਠ ਬੋਲਦਾ ਹੈ ਤਾਂ ਇਨ੍ਹਾਂ ਤੱਤਾਂ ਦੇ ਅੰਦਰ ਬਦਲਾਅ ਹੁੰਦਾ ਹੈ।

ਬੀਓਐੱਸ ਟੈਸਟ 'ਚ ਸਿਰ 'ਚ ਯੰਤਰ ਲਗਾ ਕੇ ਵਿਅਕਤੀ ਦੇ ਹਾਵ-ਭਾਵ 'ਚ ਹੋਣ ਵਾਲੇ ਬਦਲਾਅ ਦਾ ਗ੍ਰਾਫ ਦੇਖ ਕੇ ਸੱਚ ਤੇ ਝੂਠ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਨਾਰਕੋ ਟੈਸਟ ਕੀ ਹੈ?

ਨਾਰਕੋ ਟੈਸਟ ਵਿੱਚ ਅਪਰਾਧੀ ਜਾਂ ਇੱਕ ਵਿਅਕਤੀ ਨੂੰ ਟਰੂਥ ਡਰੱਗ ਨਾਂਅ ਦੀ ਇੱਕ ਮਨੋਵਿਗਿਆਨਕ ਦਵਾਈ ਦਿੱਤੀ ਜਾਂਦੀ ਹੈ ਜਾਂ ਸੋਡੀਅਮ ਪੈਂਟੋਥਲ ਨਾਲ ਟੀਕਾ ਲਗਾਇਆ ਜਾਂਦਾ ਹੈ। ਇਸ ਦਵਾਈ ਦਾ ਪ੍ਰਭਾਵ ਹੁੰਦੇ ਹੀ ਵਿਅਕਤੀ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਵਿਅਕਤੀ ਪੂਰੀ ਤਰ੍ਹਾਂ ਬੇਹੋਸ਼ ਨਹੀਂ ਹੁੰਦਾ ਅਤੇ ਪੂਰੀ ਤਰ੍ਹਾਂ ਚੇਤੰਨ ਨਹੀਂ ਹੁੰਦਾ। ਇਸ ਹਾਲਤ ਵਿੱਚ ਉਹ ਕਾਫ਼ੀ ਕੁਝ ਸੱਚ ਬੋਲਦਾ ਹੈ।

ABOUT THE AUTHOR

...view details