ਪੰਜਾਬ

punjab

ETV Bharat / bharat

ਦਿੱਲੀ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਨੇ ਵਧਾਈ ਸੁਰੱਖਿਆ - ਦਿੱਲੀ ਪੁਲਿਸ

ਸੁਤੰਤਰਤਾ ਦਿਵਸ ਤੋਂ ਪਹਿਲਾਂ ਅੱਤਵਾਦੀ ਦਿੱਲੀ ਵਿੱਚ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਬਾਰੇ ਦਿੱਲੀ ਪੁਲਿਸ ਦੀ ਖੁਫ਼ੀਆ ਏਜੰਸੀ ਵੱਲੋਂ ਅਲਰਟ ਭੇਜਿਆ ਗਿਆ ਹੈ। ਇਸ ਚੇਤਾਵਨੀ ਤੋਂ ਬਾਅਦ, ਦਿੱਲੀ ਪੁਲਿਸ ਦੇ ਸਾਰੇ ਜ਼ਿਲ੍ਹਾ ਡੀ.ਸੀ.ਪੀ ਨੂੰ ਇਲਾਕੇ ਦੀ ਗਸ਼ਤ ਲਈ ਨਿਰਦੇਸ਼ ਦਿੱਤੇ ਗਏ ਹਨ।

ਦਿੱਲੀ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਨੇ ਵਧਾਈ ਸੁਰੱਖਿਆ
ਦਿੱਲੀ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਨੇ ਵਧਾਈ ਸੁਰੱਖਿਆ

By

Published : Jul 20, 2021, 7:40 PM IST

ਨਵੀਂ ਦਿੱਲੀ: ਸੁਤੰਤਰਤਾ ਦਿਵਸ ਤੋਂ ਕੁੱਝ ਦਿਨ ਪਹਿਲਾਂ ਖੁਫ਼ੀਆ ਏਜੰਸੀ ਦੁਆਰਾ ਦਿੱਲੀ ਪੁਲਿਸ ਨੂੰ ਅਲਰਟ ਭੇਜਿਆ ਗਿਆ ਹੈ। ਦੱਸਿਆ ਗਿਆ ਹੈ, ਕਿ ਅੱਤਵਾਦੀ ਦਿੱਲੀ ਵਿੱਚ ਕਿਸੇ ਵੀ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਖ਼ਾਸਕਰ, ਹਵਾਈ ਹਮਲੇ ਹੋਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਪੁਲਿਸ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਨੇ ਪਹਿਲਾਂ ਹੀ ਡਰੋਨ ਸਣੇ ਸਾਰੀਆਂ ਉਡਣ ਵਾਲੀਆਂ ਵਸਤਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਚੇਤਾਵਨੀ ਤੋਂ ਬਾਅਦ, ਦਿੱਲੀ ਪੁਲਿਸ ਦੇ ਸਾਰੇ ਜ਼ਿਲ੍ਹਾ ਡੀ.ਸੀ.ਪੀ ਨੂੰ ਇਲਾਕੇ ਦੀ ਗਸ਼ਤ ਲਈ ਨਿਰਦੇਸ਼ ਦਿੱਤੇ ਗਏ ਹਨ।

ਸੂਤਰਾਂ ਦੇ ਅਨੁਸਾਰ, ਦਿੱਲੀ ਪੁਲਿਸ ਨੂੰ ਦਿੱਤੇ ਗਏ ਅਲਰਟ ਵਿੱਚ ਦੱਸਿਆ ਗਿਆ ਹੈ, ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਸੀ। ਅਜਿਹੀ ਸਥਿਤੀ ਵਿੱਚ ਅੱਤਵਾਦੀ 5 ਅਗਸਤ ਦੇ ਆਸ ਪਾਸ ਹੀ ਰਾਜਧਾਨੀ ਵਿੱਚ ਅੱਤਵਾਦੀ ਹਮਲਾ ਕਰ ਸਕਦੇ ਹਨ। ਇਸ ਲਈ ਸਲੀਪਰ ਸੈੱਲ ਵੀ ਵਰਤਿਆ ਜਾਂ ਸਕਦਾ ਹੈ, ਅਲਰਟ ਵਿੱਚ ਦੱਸਿਆ ਗਿਆ ਹੈ, ਕਿ ਦਿੱਲੀ ਪੁਲਿਸ ਨੂੰ 15 ਅਗਸਤ ਤੱਕ ਖ਼ਾਸ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ। ਦਿੱਲੀ ਦੇ ਹਰ ਕੋਨੇ 'ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ।

ਦਿੱਲੀ ਪੁਲਿਸ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਪਹਿਲਾਂ ਹੀ ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀ ਕਰ ਰਿਹਾ ਹੈ। ਬੀਤੇ ਐਤਵਾਰ ਰਾਤ ਉਹ ਖੁਦ ਦਿੱਲੀ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਬਾਹਰ ਗਿਆ ਸੀ। ਦਿੱਲੀ ਦੀਆਂ ਮੁੱਖ ਤਿੰਨ ਸਰਹੱਦਾਂ ਤੋਂ ਇਲਾਵਾ, ਉਸਨੇ ਲਾਲ ਕਿਲ੍ਹੇ ਅਤੇ ਸੰਸਦ ਭਵਨ ਨੇੜੇ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਲਿਆ। ਪੁਲਿਸ ਦੁਆਰਾ ਦਾਅਵਾ ਕੀਤਾ ਗਿਆ ਸੀ, ਕਿ ਰਾਤ ਨੂੰ ਤਕਰੀਬਨ 30,000 ਪੁਲਿਸ ਮੁਲਾਜ਼ਮ ਸੜਕਾਂ 'ਤੇ ਡਿਊਟੀ ਦੇ ਰਹੇ ਸਨ। ਪੁਲਿਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਨੇ ਸੀਨੀਅਰ ਅਧਿਕਾਰੀਆਂ ਨੂੰ ਸੁਰੱਖਿਆ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਖ਼ਾਸਕਰ ਲਾਲ ਕਿਲ੍ਹੇ ਦੇ ਆਸ ਪਾਸ, ਜਿਥੇ ਸੁਤੰਤਰਤਾ ਦਿਵਸ ਪ੍ਰੋਗਰਾਮ ਹੋਣਾ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ, ਕਿ ਅਜਿਹੀਆਂ ਚੇਤਾਵਨੀਆਂ ਸਮੇਂ ਸਮੇਂ ਤੇ ਦਿੱਲੀ ਪੁਲਿਸ ਨੂੰ ਮਿਲਦੀਆਂ ਹਨ। ਸੁਤੰਤਰਤਾ ਦਿਵਸ ਅਤੇ ਸੰਸਦ ਦੇ ਮਾਨਸੂਨ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਜਾਂਚ ਅਭਿਆਨ ਖ਼ਾਸਕਰ ਹੋਟਲ ਅਤੇ ਗੈਸਟ ਹਾਊਸਾਂ ਵਿੱਚ ਚੱਲ ਰਿਹਾ ਹੈ। ਇਸਦੇ ਨਾਲ ਹੀ ਕਿਰਾਏਦਾਰਾਂ ਦੀ ਤਸਦੀਕ ਕਰਨ ਦੀ ਮੁਹਿੰਮ ਵੀ ਜਗ੍ਹਾ-ਜਗ੍ਹਾ ਚਲਾਇਆ ਜਾਂ ਰਿਹਾ ਹੈ। ਜਿੱਥੋਂ ਤੱਕ ਹਵਾਈ ਹਮਲਿਆਂ ਦਾ ਸਬੰਧ ਹੈ, ਦਿੱਲੀ ਪੁਲਿਸ ਪਹਿਲਾਂ ਹੀ ਇਸਦੇ ਲਈ ਉਡਾਣ ਦੀਆਂ ਵਸਤੂਆਂ 'ਤੇ ਪਾਬੰਦੀ ਲਗਾ ਚੁੱਕੀ ਹੈ, ਪੁਲਿਸ ਪੱਖ ਤੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ, ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਪਾਇਆ ਗਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

ਇਹ ਵੀ ਪੜ੍ਹੋ:- ਪੇਗਾਸਸ ਦੀ ਜਾਸੂਸੀ ਨਵੀਂ ਨਹੀਂ, 125 ਸਾਲ ਤੋਂ ਹੋ ਰਹੀ ਹੈ ਫੋਨ ਟੈਪਿੰਗ

ABOUT THE AUTHOR

...view details