ਜਲੰਧਰ :ਅਕਸ਼ੈ ਤ੍ਰਿਤੀਆ (Akshay Tritiya 2022) ਦਾ ਤਿਉਹਾਰ ਅੱਜ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਵਿਸਾਖ ਮਹੀਨੇ ਦੀ ਤਿੰਨ ਤਰੀਕ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਨੂੰ ਮਨਾਏ ਜਾਣ ਦੀਆਂ ਤਿਆਰੀਆਂ ਪੂਰੀ ਧੂਮਧਾਮ ਨਾਲ ਕੀਤੀਆਂ ਗਈਆਂ। ਹਿੰਦੂ ਧਰਮ ਸ਼ਾਸਤਰਾਂ ਮੁਤਾਬਕ ਅਕਸ਼ੈ ਤ੍ਰਿਤੀਆ ਦੀ ਇਸ ਤਰੀਕ ਨੂੰ ਬਹੁਤ ਹੀ ਸ਼ੁੱਭ ਅਤੇ ਮੰਗਲਕਾਰੀ ਮੰਨਿਆ ਜਾਂਦਾ ਹੈ।
ਅਕਸ਼ੈ ਤ੍ਰਿਤੀਆ ਦਾ ਧਾਰਮਿਕ ਮਹੱਤਵ :ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ੁਰੂ ਕੀਤਾ ਗਿਆ ਕੋਈ ਵੀ ਕੰਮ ਹਮੇਸ਼ਾਂ ਅੱਗੇ ਹੀ ਵੱਧਦਾ ਹੈ ਅਤੇ ਉਸ ਵਿਚ ਪੂਰਾ ਲਾਭ ਵੀ ਮਿਲਦਾ ਹੈ। ਇਸ ਦਿਨ ਦੇਵੀ ਮਾਤਾ ਗੌਰੀ ਨੂੰ ਸਾਕਸ਼ੀ ਮੰਨ ਕੇ ਕੀਤਾ ਗਿਆ ਧਰਮ ਕਰਮ ਅਤੇ ਦਾਨ ਦਾ ਫਲ ਹਮੇਸ਼ਾ ਵਾਧੇ ਵਿੱਚ ਵਾਪਸ ਮੁੜ ਕੇ ਆਉਂਦਾ ਹੈ। ਅਕਸ਼ੇ ਤ੍ਰਿਤੀਆ ਬਾਰੇ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਦੇ ਪੁਜਾਰੀ ਰਾਕੇਸ਼ ਸ਼ਰਮਾ ਦੱਸਦੇ ਨੇ ਕਿ ਅਕਸ਼ੇ ਤ੍ਰਿਤੀਆ ਤ੍ਰੇਤਾ ਯੁੱਗ ਦੇ ਅਰੰਭ ਦਿਨ ਵਜੋਂ ਮੰਨਿਆ ਜਾਂਦਾ ਹੈ ਅਤੇ ਇਸੇ ਦਿਨ ਇਸ ਵਾਰ ਭਗਵਾਨ ਪਰਸ਼ੂਰਾਮ ਜਯੰਤੀ ਵੀ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਨੂੰ ਯੁੱਗ ਪੁਰਸ਼ ਬਲੂ ਮੰਨਿਆ ਜਾਂਦਾ ਹੈ, ਕਿਉਂਕਿ ਭਗਵਾਨ ਪਰਸ਼ੂਰਾਮ ਨੇ ਸ੍ਰੀ ਰਾਮ ਨੇ ਧਨੁਸ਼ ਦੇ ਕੇ ਇੱਕ ਯੁੱਗ ਦਾ ਪਰਿਵਰਤਨ ਕੀਤਾ ਸੀ, ਜਦਕਿ ਸ੍ਰੀ ਕ੍ਰਿਸ਼ਨ ਪਵਾਰ ਨੂੰ ਸੁਦਰਸ਼ਨ ਚੱਕਰ ਦੇ ਕੇ ਦੁਆਪਰ ਯੁੱਗ ਪਰਿਵਰਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਣ ਵਾਲੇ ਇਸ ਤਿਉਹਾਰ ਵਿੱਚ ਜ਼ਰੂਰ ਦਾਨ ਪੁੰਨ ਕਰਨਾ ਚਾਹੀਦਾ ਹੈ।