ਚੰਡੀਗੜ੍ਹ: ਅਕਾਲੀ ਆਗੂ ਜਗਮੀਤ ਬਰਾੜ ਨੂੰ ਅਕਾਲੀ ਦਲ ਦੀ ਅਨੁਸ਼ਾਸਨੀ Akali Dal Disciplinary Committee ਕਮੇਟੀ ਵੱਲੋਂ ਨੋਟਿਸ Notice Issued To Jagmeet Brar ਜਾਰੀ ਕੀਤਾ ਗਿਆ ਹੈ ਅਤੇ 6 ਦਸੰਬਰ ਨੂੰ ਕਮੇਟੀ ਸਾਹਮਣੇ ਪੇਸ਼ ਲਈ ਕਿਹਾ ਗਿਆ ਹੈ। ਨੋਟਿਸ ਦੇ ਵਿਚ ਹਵਾਲਾ ਦਿੱਤਾ ਗਿਆ ਹੈ ਕਿ ਪਾਰਟੀ ਵਿਰੁੱਧ ਅਨੁਸ਼ਾਸਨ ਤੋਂ ਬਾਹਰ ਜਾ ਕੇ ਜੋ ਕਾਰਾਵਾਈਆਂ ਕੀਤੀਆਂ ਗਈਆਂ ਹਨ ਉਸ ਤੋਂ ਪਾਰਟੀ ਸੰਤੁਸ਼ਟ ਨਹੀਂ ਹੈ। ਜਗਮੀਤ ਬਰਾੜ ਵੱਲੋਂ ਆਪਣੀ ਇਕ 12 ਮੈਂਬਰੀ ਕਮੇਟੀ ਤੇ ਅਕਾਲੀ ਦਲ ਨੇ ਇਤਰਾਜ ਜਾਹਿਰ ਕੀਤਾ ਹੈ।
ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਜਗਮੀਤ ਬਰਾੜ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸਦੇ ਜਵਾਬ ਤੋਂ ਪਾਰਟੀ ਖੁਸ਼ ਨਹੀਂ ਸੀ। ਇਸ ਨੋਟਿਸ ਬਾਰੇ ਜਗਮੀਤ ਬਰਾੜ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ।
"ਅਨੁਸ਼ਾਸਨੀ ਕਮੇਟੀ ਸਾਹਮਣੇ ਹੋਵਾਂਗਾ ਪੇਸ਼":-ਜਗਮੀਤ ਬਰਾੜ ਨਾਲ ਜਦੋਂ ਨੋਟਿਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਜੇ ਪਾਰਟੀ ਮੌਕਾ ਦੇ ਰਹੀ ਹੈ ਤਾਂ ਉਹ ਦਾ ਧੰਨਵਾਦੀ ਹਨ।ਪਰ 6 ਦਸੰਬਰ ਨੂੰ ਕਮੇਟੀ ਸਾਹਮਣੇ ਪੇਸ਼ ਨਹੀਂ ਹੋਇਆ ਜਾ ਸਕੇਗਾ।ਕਿਉਂਕਿ ਉਹਨਾਂ ਨੇ ਕਿਸੇ ਭੋਗ ਸਮਾਰੋਹ ਵਿਚ ਜਾਣਾ ਹੈ।ਉਸਤੋਂ ਬਾਅਦ ਕਿਸੇ ਵੀ ਤਰੀਕ ਨੂੰ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ।ਉਹ ਅਨੁਸ਼ਾਸਨੀ ਕਮੇਟੀ ਸਾਹਮਣੇ ਜ਼ਰੂਰ ਪੇਸ਼ ਹੋਣਗੇ।ਲੰਘੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਵੀ ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਿਆ ਸੀ।
"ਨੋਟਿਸ ਦਾ ਫੈਸਲਾ ਜਨਤਾ ਕਰੇਗੀ":- ਉਹਨਾਂ ਆਖਿਆ ਕਿ ਇਸ ਨੋਟਿਸ ਦਾ ਨਤੀਜਾ ਜੋ ਵੀ ਹੋਵੇਗਾ ਹੁਣ ਜਨਤਾ ਇਸਦਾ ਫ਼ੈਸਲਾ ਕਰੇਗੀ।ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਉਹ ਕੰਮ ਕਰਦੇ ਰਹਿਣਗੇ। ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਮਨੋਰਥ ਸਿਰਫ਼ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ।