ਪੰਜਾਬ

punjab

ETV Bharat / bharat

Maharashtra Politics: ਆਪਣੇ ਸਮਰਥਕ ਵਿਧਾਇਕਾਂ ਨਾਲ ਚਾਚਾ ਸ਼ਰਦ ਨੂੰ ਮਿਲਣ ਪਹੁੰਚੇ ਅਜੀਤ ਪਵਾਰ - ਮਹਾਂਰਾਸ਼ਟਰ ਦੀਆਂ ਪੰਜਾਬੀ ਚ ਖ਼ਬਰਾਂ

ਅਜੀਤ ਪਵਾਰ ਨੇ ਆਪਣੇ ਚਾਚਾ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਮੁਤਾਬਿਕ ਇਸ ਮੌਕੇ ਉਨ੍ਹਾਂ ਨਾਲ ਸਮਰਥਕ ਵੀ ਮੌਜੂਦ ਸਨ। ਪੜ੍ਹੋ ਪੂਰੀ ਖ਼ਬਰ...

AJIT PAWAR WITH MLA MEETING SHARAD PAWAR MUMBAI MAHARASHTRA PLOTICS
Maharashtra Politics : ਆਪਣੇ ਸਮਰਥਕਾਂ ਨਾਲ ਸ਼ਰਦ ਨਾਲ ਅਜੀਤ ਪਵਾਰ ਨੇ ਕੀਤੀ ਮੁਲਾਕਾਤ

By

Published : Jul 16, 2023, 3:31 PM IST

ਮੁੰਬਈ:ਅਜੀਤ ਪਵਾਰ ਵੱਲੋਂ ਆਪਣੇ ਸਮਰਥਕਾਂ ਅਤੇ ਵਿਧਾਇਕਾਂ ਨੂੰ ਨਾਲ ਲੈ ਕੇ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਮਹਾਂਰਾਸ਼ਟਰ ਵਿੱਚ ਇਨ੍ਹਾਂ ਦਿਨਾਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਚਾਚਾ ਸ਼ਰਦ ਪਵਾਰ ਨਾਲ ਅਜੀਤ ਪਵਾਰ ਦੀ ਮੁਲਾਕਾਤ ਵੀ ਖਾਸ ਮੰਨੀ ਜਾ ਰਹੀ ਹੈ। ਐਤਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਅਜੀਤ ਪਵਾਰ ਧੜੇ ਦੇ ਲੀਡਰ ਪ੍ਰਫੁੱਲ ਪਟੇਲ ਆਪਣੇ ਵਿਧਾਇਕਾਂ ਨਾਲ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕਰਨ ਲਈ ਮੁੰਬਈ ਦੇ ਵਾਈਬੀ ਚਵਾਨ ਕੇਂਦਰ ਪਹੁੰਚੇ ਸਨ। ਇਸ ਦੌਰਾਨ ਅਜੀਤ ਪਵਾਰ ਧੜੇ ਦੇ ਆਗੂ ਹਸਨ ਮੁਸ਼ਰਿਫ ਅਤੇ ਦਿਲੀਪ ਵਾਲਸੇ ਪਾਟਿਲ ਵੀ ਉਨ੍ਹਾਂ ਦੇ ਨਾਲ ਸਨ।

ਸੁਪ੍ਰੀਆ ਸੁਲੇ ਦਾ ਫ਼ੋਨ ਆਇਆ :ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਦ ਪਵਾਰ ਦੇ ਨਾਲ ਐੱਨਸੀਪੀ ਜਯੰਤ ਪਾਟਿਲ ਅਤੇ ਜਤਿੰਦਰ ਆਵਹਦ ਪਹਿਲਾਂ ਤੋਂ ਹੀ ਮੁੰਬਈ ਦੇ ਵਾਈਬੀ ਚਵਾਨ ਸੈਂਟਰ 'ਚ ਮੌਜੂਦ ਹਨ ਅਤੇ ਐਨਸੀਪੀ-ਸ਼ਰਦ ਪਵਾਰ ਧੜੇ ਦੇ ਆਗੂ ਜਯੰਤ ਪਾਟਿਲ ਨੇ ਕਿਹਾ ਕਿ ਉਨ੍ਹਾਂ ਨੂੰ ਸੁਪ੍ਰੀਆ ਸੁਲੇ ਦਾ ਫ਼ੋਨ ਆਇਆ। ਫੋਨ ਉੱਤੇ ਉਨ੍ਹਾਂ ਨੇ ਬਿਨਾਂ ਦੇਰੀ ਵਾਈ ਬੀ ਚਵਾਨ ਸੈਂਟਰ ਪਹੁੰਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਜੀਤ ਪਵਾਰ ਅਤੇ ਹੋਰ ਵਿਧਾਇਕ ਸੈਂਟਰ ਕਿਉਂ ਆਏ ਹਨ।

ਦੂਜੇ ਪਾਸੇ ਇਸ ਮੁਲਾਕਾਤ ਤੋਂ ਮਗਰੋਂ ਅਜੀਤ ਪਵਾਰ ਧੜੇ ਦੇ ਆਗੂ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਰਦ ਪਵਾਰ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਗਿਆ ਹੈ। ਇਹੀ ਨਹੀਂ ਇਹ ਮੁਲਾਕਾਤ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਕੀਤੀ ਗਈ ਹੈ। ਉਨ੍ਹਾਂ ਨੂੰ ਆਪਣੀ ਇੱਛਾ ਦੱਸ ਦਿੱਤੀ ਹੈ ਅਤੇ ਭਲਕੇ ਤੋਂ ਵਿਧਾਨ ਸਭਾ ਵਿੱਚ ਸਰਕਾਰ ਦੇ ਨਾਲ ਮਹਾਰਾਸ਼ਟਰ ਲਈ ਕੰਮ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਯਾਦ ਰਹੇ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਕੱਲ੍ਹ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਤੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਸਮਰਥਨ ਕਰਨ ਵਾਲੇ ਸ਼ਿਵ ਸੈਨਾ ਦੇ ਵਿਧਾਇਕਾਂ ਵਿਰੁੱਧ ਅਯੋਗਤਾ ਦੀ ਕਾਰਵਾਈ ਨੂੰ ਲੈ ਕੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਸੀ। ਇਸ ਨੋਟਿਸ 'ਚ ਸ਼ਰਦ ਪਵਾਰ ਨੇ 5 ਜੁਲਾਈ ਨੂੰ ਬੁਲਾਈ ਸੀ ਅਤੇ ਮੀਟਿੰਗ 'ਚ ਗੈਰ-ਹਾਜ਼ਰ ਰਹਿਣ 'ਤੇ ਵਿਧਾਇਕਾਂ ਤੋਂ ਜਵਾਬ ਮੰਗਿਆ ਹੈ।

ABOUT THE AUTHOR

...view details