ਨਵੀਂ ਦਿੱਲੀ: ਕਾਲੀਕਟ ਤੋਂ ਦੁਬਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜਹਾਜ਼ ਦੇ ਅੰਦਰੋਂ ਸੜਨ ਦੀ ਬਦਬੂ ਆਉਣ ਲੱਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਲਾਈਟ ਦਾ ਰੂਟ ਮਸਕਟ ਵੱਲ ਮੋੜ ਦਿੱਤਾ ਗਿਆ ਹੈ। ਇਸ 'ਤੇ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਨੇ ਕਿਹਾ ਕਿ ਫਾਰਵਰਡ ਗਲੀ 'ਚ ਇਕ ਵੈਂਟ ਦੇ ਸੜਨ ਦੀ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਫਲਾਈਟ ਦਾ ਰੂਟ ਮੋੜਨ ਦਾ ਫੈਸਲਾ ਕੀਤਾ ਗਿਆ।
ਏਅਰ ਇੰਡੀਆ ਦੀ ਕਾਲੀਕਟ-ਦੁਬਈ ਦੀ ਮਸਕਟ ਜਾਣ ਵਾਲੀ ਫਲਾਈਟ 'ਚ ਤਕਨੀਕੀ ਖ਼ਰਾਬੀ, ਕੀਤੀ ਡਾਇਵਰਟ - Calicut Dubai flight to Muscat
ਏਅਰ ਇੰਡੀਆ ਦੀ ਕਾਲੀਕਟ-ਦੁਬਈ ਫਲਾਈਟ ਨੂੰ ਐਤਵਾਰ ਨੂੰ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ ਮਸਕਟ ਵੱਲ ਮੋੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਫਲਾਈਟ ਦੇ ਅੰਦਰ ਸੜਨ ਦੀ ਬਦਬੂ ਆਉਣ ਤੋਂ ਬਾਅਦ ਲਿਆ ਗਿਆ ਹੈ।
ਏਅਰ ਇੰਡੀਆ ਐਕਸਪ੍ਰੈਸ ਏਅਰਕ੍ਰਾਫਟ (VT-AXX) ਦੇ ਅਧੀਨ ਚਲਾਏ ਜਾ ਰਹੇ ਜਹਾਜ਼ਾਂ ਦੀ ਸੰਖਿਆ IX-355 ਹੈ। ਜਹਾਜ਼ ਕੇਰਲ (ਕਾਲੀਕਟ) ਤੋਂ ਦੁਬਈ ਵੱਲ ਜਾ ਰਿਹਾ ਸੀ, ਪਰ ਵਿਚਕਾਰ ਹੀ ਜਹਾਜ਼ ਦੀ ਫਾਰਵਰਡ ਗੈਲੀ ਦੇ ਵੈਂਟ ਵਿਚ ਸੜਨ ਦੀ ਬਦਬੂ ਆ ਰਹੀ ਸੀ, ਜਿਸ ਕਾਰਨ ਸੰਭਾਵਿਤ ਖਤਰੇ ਨੂੰ ਸਮਝਦੇ ਹੋਏ ਜਹਾਜ਼ ਨੂੰ ਮਸਕਟ ਵੱਲ ਮੋੜ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤੀ ਜਹਾਜ਼ਾਂ 'ਚ ਤਕਨੀਕੀ ਖਰਾਬੀ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਇਸ ਕੜੀ 'ਚ ਇਕ ਹੋਰ ਘਟਨਾ ਜੁੜ ਗਈ ਹੈ।
ਦੱਸ ਦੇਈਏ ਕਿ ਐਤਵਾਰ ਨੂੰ ਹੀ ਪਾਕਿਸਤਾਨ ਦੇ ਕਰਾਚੀ ਏਅਰਪੋਰਟ 'ਤੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਸ਼ਾਰਜਾਹ ਤੋਂ ਹੈਦਰਾਬਾਦ ਡੇਕਨ ਜਾ ਰਹੀ ਸੀ। ਇੰਡੀਅਨ ਇੰਡੀਗੋ ਏਅਰਲਾਈਨਜ਼ ਦੀ ਉਡਾਣ ਦੇ ਕਪਤਾਨ ਨੇ ਐਮਰਜੈਂਸੀ ਲੈਂਡਿੰਗ ਲਈ ਕਰਾਚੀ ਏਅਰ ਟ੍ਰੈਫਿਕ ਕੰਟਰੋਲ ਤੋਂ ਇਜਾਜ਼ਤ ਮੰਗੀ, ਜਿਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ। ਜਹਾਜ਼ ਵਿੱਚ 180 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ:ਇੰਡੀਗੋ ਦੀ ਸ਼ਾਰਜਾਹ-ਹੈਦਰਾਬਾਦ ਫਲਾਈਟ ਨੇ ਪਾਕਿਸਤਾਨ ਦੇ ਕਰਾਚੀ ਵਿੱਚ ਕੀਤੀ ਐਮਰਜੈਂਸੀ ਲੈਂਡਿੰਗ