ਪੰਜਾਬ

punjab

ETV Bharat / bharat

ਯੂਕਰੇਨ ਤੋਂ ਲਗਭਗ 240 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

ਪੂਰਬੀ ਯੂਰਪੀ ਦੇਸ਼ ਤੋਂ ਲਗਭਗ 240 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ (Air India special flight) ਮੰਗਲਵਾਰ ਰਾਤ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਦਿੱਲੀ ਹਵਾਈ ਅੱਡੇ 'ਤੇ ਉਤਰੀ।

ਏਅਰ ਇੰਡੀਆ ਦਾ ਜਹਾਜ਼
ਏਅਰ ਇੰਡੀਆ ਦਾ ਜਹਾਜ਼

By

Published : Feb 23, 2022, 10:01 AM IST

ਨਵੀਂ ਦਿੱਲੀ:ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਪੂਰਬੀ ਯੂਰਪੀ ਦੇਸ਼ ਤੋਂ ਲਗਭਗ 240 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਮੰਗਲਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ ਹੈ।ਫਲਾਈਟ ਨੰਬਰ ਏਆਈ 1946 ਦੇਰ ਰਾਤ ਕਰੀਬ 11.40 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਸੀ।

ਇਸ ਨੇ ਕੀਵ ਦੇ ਬੋਰਿਸਪਿਲ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ) ਉਡਾਣ ਭਰੀ। ਏਅਰਲਾਈਨ ਨੇ ਭਾਰਤੀਆਂ ਨੂੰ ਲਿਆਉਣ ਲਈ ਇੱਕ ਬੋਇੰਗ 787 ਜਹਾਜ਼ ਚਲਾਇਆ, ਜਿਸ ਨੇ ਸਵੇਰੇ ਯੂਕਰੇਨ ਲਈ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ ਕਰੀਬ 240 ਯਾਤਰੀ ਸਵਾਰ ਸਨ।

ਇਹ ਵੀ ਪੜੋ:Ukraine Crisis: ਰੂਸੀ ਸੰਸਦ ਨੇ ਸਾਫ਼ ਕੀਤਾ ਜੰਗ ਦਾ ਰਾਹ, ਅਮਰੀਕਾ ਨੇ ਇਸ ਨੂੰ ਹਮਲਾ ਦਿੱਤਾ ਕਰਾਰ

ਯੂਕਰੇਨ ਤੋਂ ਇੱਥੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ 22 ਸਾਲਾ ਐਮਬੀਬੀਐਸ ਵਿਦਿਆਰਥੀ ਅਨਿਲ ਰਾਪ੍ਰੀਆ ਨੇ ਕਿਹਾ, ''ਮੈਂ ਆਪਣੇ ਦੇਸ਼ ਵਾਪਸ ਆ ਕੇ ਖੁਸ਼ ਹਾਂ। ਏਅਰਪੋਰਟ 'ਤੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਯੂਕਰੇਨ 'ਚ ਬਦਲਦੇ ਹਾਲਾਤ ਦੇ ਵਿਚਕਾਰ ਭਾਰਤੀ ਦੂਤਾਵਾਸ ਨੇ ਸਾਨੂੰ ਦੇਸ਼ ਛੱਡਣ ਲਈ ਕਿਹਾ ਸੀ, ਜਿਸ ਤੋਂ ਬਾਅਦ ਮੈਂ ਭਾਰਤ ਪਹੁੰਚਿਆ। ਇੱਕ ਦਿਨ ਪਹਿਲਾਂ, ਏਅਰ ਇੰਡੀਆ ਦੀ ਉਡਾਣ ਨੰਬਰ AI-1947 ਨੇ ਨਵੀਂ ਦਿੱਲੀ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 7.30 ਵਜੇ ਉਡਾਣ ਭਰੀ ਸੀ, ਜੋ ਦੁਪਹਿਰ 3 ਵਜੇ ਦੇ ਕਰੀਬ ਯੂਕਰੇਨ ਦੇ ਕੀਵ ਦੇ ਹਵਾਈ ਅੱਡੇ 'ਤੇ ਪਹੁੰਚੀ ਸੀ।

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਤ ਕਰੀਬ 9.46 ਵਜੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਵੱਖ-ਵੱਖ ਰਾਜਾਂ ਦੇ ਕਰੀਬ 250 ਭਾਰਤੀ ਯੂਕਰੇਨ ਤੋਂ ਦਿੱਲੀ ਪਰਤ ਰਹੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਯੂਕਰੇਨ ਤੋਂ ਪਰਤਣ ਵਾਲੇ ਭਾਰਤੀਆਂ ਦੀ ਮਦਦ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਣਾਂ ਚਲਾਈਆਂ ਜਾਣਗੀਆਂ।

ਇਹ ਵੀ ਪੜੋ:ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਦੌਰਿਆ ਵਾਲੇ ਹਲਕਿਆ ’ਚ ਵੀ ਘੱਟ ਹੋਈ ਵੋਟਿੰਗ

ABOUT THE AUTHOR

...view details