ਨਵੀਂ ਦਿੱਲੀ : ਟਾਟਾ ਸਮੂਹ ਦੀ ਮਾਲਕੀ ਆਉਣ ਤੋਂ ਬਾਅਦ ਏਅਰ ਇੰਡੀਆ ਦੀ ਕਾਯਾਕਲਪ ਕੀਤੀ ਜਾ ਰਹੀ ਹੈ। ਅੱਜ ਏਅਰਲਾਈਨ ਦੀ ਨਵੀਂ ਬ੍ਰਾਂਡ ਪਛਾਣ ਅਤੇ ਜਹਾਜ਼ ਦਾ ਰੰਗਰੂਪ ਦੀ ਝਲਕ ਪੇਸ਼ ਕੀਤੀ ਗਈ। ਏਅਰ ਇੰਡੀਆ ਨੇ ਇੱਕ ਪ੍ਰੈਸਰਲਿਜ਼ ਵਿੱਚ ਕਿਹਾ ਕਿ ਹਵਾਈ ਜਹਾਜ਼ ਦਾ ਨਵਾਂ ਰੂਪ ਏਅਰ ਇੰਡੀਆ ਦੁਆਰਾ ਸਭ ਤੋਂ ਪਹਿਲਾਂ ਤੋਂ ਵਰਤੀ ਜਾਂਦੀ ਭਾਰਤੀ ਖਿੜਕੀ ਨੂੰ ਸੋਨੇ ਦੇ ਫ੍ਰੇਮ ਵਿੱਚ ਡਿਜ਼ਾਈਨ ਕੀਤੀ ਗਈ ਹੈ।
ਨਵਾਂ ਲੋਗੋ ਕਿਸ ਦਾ ਪ੍ਰਤੀਕ: ਪ੍ਰੈਸਰਿਿਲਜ ਵਿੱਚ ਇਸ ਨੂੰ 'ਭਾਵਨਾਵਾਂ ਦੀ ਖਿੜਕੀ' ਦਾ ਪ੍ਰਤੀਕ ਪ੍ਰਗਟ ਕੀਤਾ ਗਿਆ ਹੈ।ਏਅਰ ਇੰਡੀਆ ਦਾ ਨਵਾਂ ਪ੍ਰਤੀਕ ਚਿੰਨ੍ਹ (ਲੋਗੋ) 'ਦ ਵਿਸਟਾ' ਸੋਨੇੇ ਦੀ ਖਿੜਕੀ ਦੇ ਫਰੇਮ ਦੇ ਸਿਖਰ ਤੋਂ ਪ੍ਰੇਰਿਤ ਹੈ ਜੋ ਅਸਮਿਤ ਸੰਭਾਵਨਾਵਾਂ ਹੈ, ਤਰੱਕੀਸ਼ੀਲਤਾ ਅਤੇ ਭਵਿੱਖ ਏਅਰਲਾਈਨ ਲਈ ਸਾਹਸੀ, ਵਿਸ਼ਵਾਸਪੂਰਨ ਦ੍ਰਿਸ਼ਟੀਕੋਣ ਹੈ। ਏਅਰਲਾਈਨ ਨੇ ਕਿਹਾ ਕਿ ਨਵੇਂ ਜਹਾਜ਼ ਦੇ ਰੰਗਰੂਪ ਅਤੇ ਡਿਜ਼ਾਈਨ ਵਿੱਚ ਗਹਿਰੇ ਲਾਲ, ਬੈਂਗਨੀ ਅਤੇ ਸੁਨਹਿਲੇ ਰੰਗ ਦੀ ਹਾਈਲਾਈਟਸ ਦੇ ਨਾਲ-ਨਾਲ ਚੱਕਰ ਤੋਂ ਪ੍ਰੇਰਿਤ ਪੈਟਰਨ ਵੀ ਸ਼ਾਮਿਲ ਕੀਤਾ ਗਿਆ ਹੈ।
ਦਸਬੰਰ 2023 ਤੋਂ ਦਿਖਾਈ ਦੇਵੇਗਾ ਨਵਾਂ ਲੋਗੋ:ਨਵੀਂ ਬ੍ਰਾਂਡ ਪਛਾਣ ਨੂੰ ਬ੍ਰਾਂਡ ਪਰਿਵਰਤਨ ਕੰਪਨੀ ਫਿਊਚਰਬ੍ਰਾਂਡ ਦੇ ਨਾਲ ਸਾਂਝੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਏਅਰ ਇੰਡੀਆ ਨੇ ਕਿਹਾ ਕਿ ਦਸੰਬਰ 2023 ਤੋਂ ਸ਼ੁਰੂ ਹੋਵੇਗੀ ਯਾਤਰਾ ਦੇ ਦੌਰਾਨ ਨਵਾਂ ਲੋਗੋ ਦਿਖਾਈ ਦੇਵੇਗਾ। ਇਹ ਲੋਗੋ ਏਅਰਲਾਈਨ ਦਾ ਸਭ ਤੋਂ ਪਹਿਲਾਂ ਏ350 ਜਹਾਜ਼ ਉੱਤੇ ਪ੍ਰਦਰਸ਼ਿਤ ਕੀਤਾ ਜਾਵੇਗਾ।
ਟਾਟਾ ਗਰੁੱਪ ਦਾ ਏਅਰ ਇੰਡੀਆ 'ਤੇ ਕੰਟਰੋਲ:ਟਾਟਾ ਸਮੂਹ ਨੇ ਜਨਵਰੀ 2022 ਵਿੱਚ ਘਾਟੇ ਵਿੱਚ ਚੱਲ ਰਹੀ ਏਅਰ ਇੰਡੀਆ ਦਾ ਕੰਟਰੋਲ ਸਰਕਾਰ ਤੋਂ ਆਪਣੇ ਹੱਥਾਂ 'ਚ ਲੈ ਲਿਆ ਸੀ। ਇਸ ਤੋਂ ਬਾਅਦ ਉਸ ਨੇ ਏਅਰਲਾਈਨ ਦੀ ਕਾਯਾਕਲਪ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ ਹਨ। ਇਸੇ ਲੜੀ ਵਿੱਚ ਏਅਰ ਇੰਡੀਆ ਨੇ ਏਅਰਬਸ ਅਤੇ ਬੋਂਇੰਗ ਨੂੰ 470 ਜਹਾਜ਼ਾਂ ਦੀ ਸਪਲਾਈ ਲਈ 70 ਡਾਲਰ ਦਾ ਹੁਕਮ ਵੀ ਦਿੱਤਾ ਗਿਆ ਹੈ।
ਟਾਟਾ ਸੰਸ ਦੇ ਚੇਅਰਮੈਨ ਨੇ ਕੀ ਆਖਿਆ: ਟਾਟਾ ਸਮੂਹ ਦੀ ਪ੍ਰਮੁੱਖ ਕੰਪਨੀ ਟਾਟਾ ਸੰਸ ਕੇ ਚੈਅਰਮੈਨ ਐਨ ਚੰਦਰਸ਼ੇਖਰਨ ਨੇ ਇਸ ਮੌਕੇ 'ਤੇ ਦੱਸਿਆ ਕਿ ਏਅਰ ਇੰਡੀਆ ਦੇ ਕਾਰਜਕ੍ਰਮ ਵਿੱਚ ਸਭ ਤੋਂ ਵਧੀਆ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਨਿੰਗ ਦਾ ਉਪਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖੀ ਸੰਸਾਧਨ ਦੇ ਸੰਚਾਲਨ ਵਿੱਚ ਸਾਰੇ ਪਹਿਲੂਆਂ ਨੂੰ ਉੱਨਤ ਬਣਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਚੰਦਰਸ਼ੇਖਰਨ ਨੇ ਕਿਹਾ ਕਿ ਇਹ ਏਅਰਲਾਈਨ ਟਾਟਾ ਸਮੂਹ ਲਈ ਕੇਵਲ ਇੱਕ ਕਾਰੋਬਾਰ ਨਹੀਂ ਹੈ ਅਸਲ ਵਿੱਚ ਇੱਕ ਜਨੂੰਨ ਅਤੇ ਇੱਕ ਰਾਸ਼ਟਰੀ ਮਿਸ਼ਨ ਹੈ।