ਉਨਾਓ:ਜ਼ਿਲ੍ਹੇ ਦੇ ਗੰਗਾ ਘਾਟ ਕੋਤਵਾਲੀ ਖੇਤਰ ਵਿੱਚ ਪੈਂਦੇ ਪਿੰਡ ਬਸਾਧਰਾ ਦੇ ਰਹਿਣ ਵਾਲੇ ਹਵਾਈ ਸੈਨਾ ਦੇ ਜਵਾਨ ਪ੍ਰਤੀਕ ਸਿੰਘ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਜੰਮੂ-ਕਸ਼ਮੀਰ ਵਿੱਚ ਤੈਨਾਤ ਸੀ, ਅਤੇ ਛੁੱਟੀ ‘ਤੇ ਘਰ ਆਇਆ ਸੀ।
ਪਿੰਡ ਬਸਾਧਨਾ ਦੇ ਬਾਹਰ ਲਾਸ਼ ਪਈ ਦੇਖ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜੇਕਰ ਪਰਿਵਾਰਕ ਮੈਂਬਰਾਂ ਦੀ ਮੰਨੀਏ, ਤਾਂ ਮ੍ਰਿਤਕ ਬੀਤੀ ਰਾਤ ਤੋਂ ਘਰ ਤੋਂ ਗ਼ਾਇਬ ਸੀ।
11 ਜੂਨ ਨੂੰ ਪ੍ਰਤੀਕ ਸਿੰਘ ਜੰਮੂ ਕਸ਼ਮੀਰ ਤੋਂ ਆਪਣੇ ਪਿੰਡ ਪ੍ਰੇਮਨਗਰ ਆਇਆ ਹੋਇਆ ਸੀ, ਜਿਥੇ ਉਹ ਬੀਤੀ ਰਾਤ ਘਰਦਿਆਂ ਨੂੰ ਦੱਸੇ ਬਿਨਾਂ ਲਾਪਤਾ ਹੋ ਗਿਆ ਸੀ। ਮ੍ਰਿਤਕ ਦੇ ਲਾਪਤਾ ਹੋਣ ਦੀ ਜਾਣਕਾਰੀ ਉਸ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਪ੍ਰਤੀਕ ਕਿਧਰੇ ਵੀ ਨਹੀਂ ਮਿਲਿਆ। ਮੰਗਲਵਾਰ ਸਵੇਰੇ ਪਿੰਡ ਵਾਸੀਆਂ ਨੇ ਪ੍ਰਤੀਕ ਦੀ ਲਾਸ਼ ਨੂੰ ਬਸਾਧਨਾ ਪਿੰਡ ਦੇ ਬਾਹਰ ਤੋਂ ਬਰਾਮਦ ਕੀਤਾ।
ਗੋਲੀਆਂ ਮਾਰ ਕੇ ਕੀਤਾ ਗਿਆ ਕਤਲ
ਪ੍ਰਤੀਕ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਦੇ ਨਾਲ ਮ੍ਰਿਤਕ ਦੇਹ ਦੇ ਕੋਲੋਂ ਇੱਕ ਕਾਰਤੂਸ ਦਾ ਖੋਲ ਵੀ ਬਰਾਮਦ ਹੋਇਆ ਹੈ। ਪ੍ਰਤੀਕ ਦਾ ਕਤਲ ਅਣਪਛਾਤੇ ਬਦਮਾਸ਼ਾਂ ਦੁਆਰਾ ਕੀਤਾ ਗਿਆ। ਅਜੇ ਤੱਕ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ 'ਤੇ ਸੀਓ ਸਿਟੀ ਅਤੇ ਦੋ ਥਾਣਿਆਂ ਦੀ ਫੋਰਸ ਮੌਕੇ 'ਤੇ ਪਹੁੰਚ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:ਤੇਜ਼ ਰਫ਼ਤਾਰ ਨੇ ਉਜਾੜਿਆ ਘਰ