ਨਵੀਂ ਦਿੱਲੀ: ਕੁੱਝ ਦਿਨ ਪਹਿਲਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਏ ਦੇ ਸੱਦੇ 'ਤੇ ਦੇਸ਼ ਭਰ ਦੇ ਡਾਕਟਰਾਂ ਨੇ ਹੜਤਾਲ ਕਰ 'ਡਾਕਟਰ ਮਿਕਸੋਪੈਥੀ' ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੜਤਾਲ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਹਫੜਾ-ਦਫੜੀ ਫੈਲੇਗੀ। ਆਈਐਮਏ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਵੀ ਆਖੀ ਹੈ।
ਇਸਦੇ ਨਾਲ ਹੀ, ਆਈਐਮਏ ਨੇ ਸਧਾਰਣ ਸਰਜਰੀ ਨੂੰ ਪੋਸਟ ਗ੍ਰੈਜੂਏਟ ਡਿਗਰੀ ਧਾਰਕ ਆਯੁਰਵੈਦ ਡਾਕਟਰਾਂ ਦੀ ਮੰਜ਼ੂਰੀ ਦੇਣ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਦਾ ਵਿਰੋਧ ਕਰਦਿਆਂ, ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਆਈਐਮਏ ਨੇ ਤਿੰਨ ਸਾਲਾ ਪੋਸਟ ਗ੍ਰੈਜੂਏਟ ਕੋਰਸ ਪੂਰਾ ਕਰਨ ਤੋਂ ਬਾਅਦ ਆਯੁਰਵੈਦਿਕ ਡਾਕਟਰਾਂ ਨੂੰ ਕੁਝ ਸਰਜਰੀ ਕਰਨ ਦੀ ਮੰਜ਼ੂਰੀ ਦੇਣ ਲਈ ਕੇਂਦਰੀ ਮੈਡੀਕਲ ਕੌਂਸਲ ਆਫ਼ ਇੰਡੀਅਨ ਮੈਡੀਸਨ (ਸੀਸੀਆਈਐਮ) ਦੇ ਫ਼ੈਸਲੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਮੰਗ ਕੀਤੀ ਸੀ।
ਏਮਜ਼ ਹਸਪਤਾਲ ਦੀ ਤਕਰੀਬਨ 5,000 ਨਰਸ ਦੇ ਸਟਾਫ ਨੇ ਅਚਾਨਕ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੇ ਕਾਰਨ, ਏਮਜ਼ ਹਸਪਤਾਲ ਵਿੱਚ ਬਹੁਤ ਸਾਰੀਆਂ ਸੇਵਾਵਾਂ ਭੰਗ ਹੋ ਗਈਆਂ ਹਨ। ਏਮਜ਼ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਨਰਸ ਯੂਨੀਅਨ ਨੇ ਵੱਡਾ ਕਦਮ ਚੁੱਕਦਿਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਅਤੇ ਹੜਤਾਲ ’ਤੇ ਚਲੀਆਂ ਗਈਆਂ।
ਏਮਜ਼ ਹਸਪਤਾਲ ਦੇ ਨਰਸਿੰਗ ਸਟਾਫ ਦੇ ਅਚਾਨਕ ਹੜਤਾਲ 'ਤੇ ਜਾਣ ਕਾਰਨ ਕਈ ਗੰਭੀਰ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਜਿਸ ਕਾਰਨ ਹਸਪਤਾਲ ਪ੍ਰਸਾਸ਼ਨ 'ਚ ਹਫੜੋ ਤਫੜੀ ਮਚ ਗਈ ਹੈ।