ਪੰਜਾਬ

punjab

ETV Bharat / bharat

ਖੇਤੀਬਾੜੀ ਮੰਤਰੀ ਵਲੋਂ ਭਾਰਤ ਸਰਕਾਰ ਨੂੰ ਹਾੜੀ ਦੀਆਂ ਫਸਲਾਂ ਲਈ ਡੀਏਪੀ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ - ਖੇਤੀਬਾੜੀ ਮੰਤਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ (Agriculture Minister Kakka Randip Singh Nabha) ਵਲੋਂ ਭਾਰਤ ਸਰਕਾਰ ਨੂੰ ਹਾੜੀ ਦੀਆਂ ਫਸਲਾਂ ਲਈ ਡੀਏਪੀ ਦੀ ਸਪਲਾਈ (Appeal to center govt for DAP supply) ਵਿੱਚ ਤੇਜੀ ਲਿਆਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ 10 ਨਵੰਬਰ ਤੱਕ 30 ਰੈਕ ਉਪਲਬਧ ਕਰਾਉਣ ਦੀ ਮੰਗ ਕੀਤੀ। ਸੂਬੇ ਨੂੰ ਕੁੱਲ 5.50 ਐਲਐਮਟੀ ਡੀਏਐਪ ਦੀ ਲੋੜ ਹੁੰਦੀ ਹੈ (Total 5.50 MLT DAP required for Punjab) ਕੇਂਦਰੀ ਮੰਤਰਾਲੇ ਵਲੋਂ 31 ਅਕਤੂਬਰ ਤੱਕ ਅਲਾਟ ਕੀਤੇ 25 ਰੈਕਸ ਵਿੱਚੋਂ ਪੰਜਾਬ ਨੂੰ ਹੁਣ ਤੱਕ 18 ਪ੍ਰਾਪਤ ਹੋ ਚੁੱਕੇ ਹਨ (Punjab receives 18 out of total 25 racks) । ਸੂਬੇ ਕੋਲ ਹੁਣ ਤੱਕ ਸਿਰਫ 0.74 ਐਲਐਮਟੀ ਡੀਏਪੀ ਉਪਲਬਧ ਹੈ (Only 0.74 LMT is available)।

ਫਸਲਾਂ ਲਈ ਡੀਏਪੀ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ
ਫਸਲਾਂ ਲਈ ਡੀਏਪੀ ਦੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ

By

Published : Nov 2, 2021, 8:57 PM IST

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਰਣਦੀਪ ਸਿੰਘ ਨਾਭਾ ਨੇ ਕੇਂਦਰ ਸਰਕਾਰ ਨੂੰ ਆਉਂਦੇ ਹਾੜੀ ਦੇ ਸੀਜ਼ਨ ਦੇ ਮੱਦੇਨਜ਼ਰ ਡੀਏਪੀ ਦੀ ਤਜਵੀਜ਼ੀ ਸਪਲਾਈ ਵਿੱਚ ਤੇਜੀ ਲਿਆਉਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ 1 ਤੋਂ 10 ਨਵੰਬਰ, 2021 ਤੱਕ 30 ਰੈਕ ਉਪਲਬਧ ਕਰਵਾਏ ਜਾਣ ਸਬੰਧੀ ਮੰਗ ਪਹਿਲਾਂ ਹੀ ਕੀਤੀ ਗਈ ਹੈ। ਸ੍ਰੀ ਨਾਭਾ ਨੇ ਕਿਹਾ ਕਿ ਕਣਕ ਪੰਜਾਬ ਦੀ ਮੁੱਖ ਹਾੜੀ ਦੀ ਫਸਲ ਹੈ, ਜੋ 35.00 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਜਾਂਦੀ ਹੈ ਅਤੇ ਹਾੜੀ ਦੀਆਂ ਫਸਲਾਂ ਲਈ ਕੁਲ 5.50 ਲੱਖ ਮੀਟ੍ਰਿਕ ਟਨ ਡੀਏਪੀ ਦੀ ਲੋੜ ਹੁੰਦੀ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਕਣਕ ਦੀ ਸਮੇਂ ਸਿਰ ਬਿਜਾਈ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਨਵੰਬਰ, 2021 ਤੱਕ ਕੁੱਲ ਵਿੱਚੋਂ 4.80 ਲੱਖ ਮੀਟਰਕ ਟਨ ਡੀਏਪੀ ਦੀ ਲੋੜ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਨੇ 31 ਅਕਤੂਬਰ, 2021 ਤੱਕ ਪੰਜਾਬ ਨੂੰ ਡੀਏਪੀ ਦੇ 25 ਰੈਕ ਅਲਾਟ ਕੀਤੇ ਹਨ ਪਰ ਹੁਣ ਤੱਕ 18 ਰੈਕ ਹੀ ਪਹੁੰਚ ਉਪਲਬਧ ਹੋਏ ਹਨ ਜਦਕਿ ਬਾਕੀ 7 ਦੀ ਪ੍ਰਕਿਰਿਆ ਅਧੀਨ ਹਨ। ਮੰਤਰੀ ਨੇ ਅੱਗੇ ਕਿਹਾ ਕਿ ਹਾੜੀ ਦਾ ਸੀਜਨ ਸੁਰੂ ਹੋਣ ਦੇ ਕੰਢੇ ਹੈ। ਇਸ ਲਈ ਭਾਰਤ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਡੀਏਪੀ ਦਾ ਲੋੜੀਂਦਾ ਸਟਾਕ ਪ੍ਰਦਾਨ ਕਰਨਾ ਚਾਹੀਦਾ ਹੈ।

ਸ. ਨਾਭਾ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਹਾੜੀ 2021-22 ਲਈ 5.50 ਐਲਐਮਟੀ ਡੀਏਪੀ ਅਲਾਟ ਕੀਤੀ ਹੈ ਅਤੇ ਅਕਤੂਬਰ ਮਹੀਨੇ ਲਈ 1.97 ਐਲਐਮਟੀ ਦੀ ਅਲਾਟਮੈਂਟ ਸੀ, ਜਿਸ ਵਿੱਚੋਂ ਹੁਣ ਤੱਕ 1.51 ਐਲਐਮਟੀ ਪ੍ਰਾਪਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ 2 ਨਵੰਬਰ, 2021 ਤੱਕ ਉਪਲਬਧ ਡੀਏਪੀ ਦਾ ਕੁੱਲ ਸਟਾਕ 0.74 ਐਲਐਮਟੀ ਹੈ ਜਦੋਂ ਕਿ ਭਾਰਤ ਸਰਕਾਰ ਨੇ ਨਵੰਬਰ, 2021 ਲਈ 2.56 ਐਲਐਮਟੀ ਅਲਾਟ ਕੀਤਾ ਹੈ। ਉਨਾਂ ਕਿਹਾ ਕਿ ਡੀਏਪੀ ਕਣਕ ਦੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਇੱਕ ਜਰੂਰੀ ਖਾਦ ਹੈ, ਜਿਸ ਨੂੰ ਮੁੱਢਲੀ ਖੁਰਾਕ ਵਜੋਂ ਬਿਜਾਈ ਸਮੇਂ ਪਾਇਆ ਜਾਂਦਾ ਹੈ।

ਮੰਤਰੀ ਨੇ ਕਿਹਾ ਕਿ ਰਾਜ ਨੇ ਹਾੜੀ 2021-22 ਦੀਆਂ ਫਸਲਾਂ ਲਈ ਕੁੱਲ 5.50 ਲੱਖ ਮੀਟਰਕ ਟਨ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਹੁਣ ਤੱਕ 1.57 ਐਲਐਮਟੀ ਦੀ ਰਸੀਦ ਨਾਲ 4.53 ਅਲਾਟ ਕੀਤੀ ਜਾ ਚੁੱਕੀ ਹੈ। । ਉਨਾਂ ਕਿਹਾ ਕਿ ਅਕਤੂਬਰ ਮਹੀਨੇ ਲਈ 2.75 ਲੱਖ ਮੀਟਰਕ ਟਨ ਦੀ ਮੰਗ ਰੱਖੀ ਗਈ ਸੀ ਅਤੇ 1.97 ਲੱਖ ਮੀਟਰਕ ਟਨ ਦੀ ਅਲਾਟਮੈਂਟ ਕੀਤੀ ਗਈ, ਜਿਸ ਵਿੱਚੋਂ 1.51 ਹੀ ਪ੍ਰਾਪਤ ਹੋਈ। ਜਦ ਕਿ ਨਵੰਬਰ ਮਹੀਨੇ ਲਈ 2.56 ਦੀ ਐਲੋਕੇਸ਼ਨ ਨਾਲ 2.50 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਗਈ ਸੀ ਜਿਸ ਵਿਚੋਂ ਸੂਬੇ ਨੂੰ ਸਿਰਫ 0.06 ਲੱਖ ਮੀਟਰਕ ਟਨ ਡੀਏਪੀ ਹੀ ਪ੍ਰਾਪਤ ਹੋਈ ਹੈ ।

ਸਾਲ 2020-21 ਦੌਰਾਨ ਡੀਏਪੀ ਦੀ ਮੰਗ, ਅਲਾਟਮੈਂਟ ਅਤੇ ਰਸੀਦ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਪੰਜਾਬ ਨੇ 5.84 ਲੱਖ ਮੀਟਰਕ ਟਨ ਦੀ ਅਲਾਟਮੈਂਟ ਨਾਲ 5.50 ਲੱਖ ਮੀਟਰਕ ਟਨ ਦੀ ਮੰਗ ਰੱਖੀ ਸੀ, ਜਦੋਂ ਕਿ ਰਸੀਦ ਕੇਵਲ 3.07 ਲੱਖ ਮੀਟਰਕ ਟਨ ਦੀ ਸੀ ਅਤੇ ਖਪਤ 5.70 ਲੱਖ ਮੀਟਰਕ ਟਨ ਸੀ। ਉਨਾਂ ਫਾਸਫੈਟਿਕ ਖਾਦਾਂ ਦੇ ਹੋਰ ਸਰੋਤਾਂ ਜਿਵੇਂ ਕਿ ਐਨਪੀਕੇ (12:32:16), ਐਨਪੀਕੇ (20:20:0:13) ਅਤੇ ਐਸਐਸਪੀ ਦੀ ਵਰਤੋਂ ਕਰਨ ਦੀ ਲੋੜ ‘ਤੇ ਵੀ ਜੋਰ ਦਿੱਤਾ। ਜਿਕਰਯੋਗ ਹੈ ਕਿ ਕਣਕ ਦੀ ਫਸਲ ਲਈ ਡੀਏਪੀ, ਐਨਪੀਕੇ ਅਤੇ ਐਸਐਸਪੀ ਦੀ ਵਰਤੋਂ ਲਈ ਪੀਏਯੂ ਲੁਧਿਆਣਾ ਵਲੋਂ ਪ੍ਰਤੀ ਏਕੜ ਕਾਸ਼ਤ ਲਈ ਡੀਏਪੀ 55 ਕਿਲੋ, ਐਨਪੀਕੇ (12:32:16) 80 ਕਿਲੋ, ਐਨਪੀਕੇ (20:20:0:13) 125 ਕਿਲੋ ਅਤੇ ਐਸਐਸਪੀ 155 ਕਿਲੋ ਅਤੇ 20 ਕਿੱਲੋ ਯੂਰੀਏ ਦੀ ਸਿਫਾਰਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ:ਸਾਰੇ ਕਾਂਗਰਸੀ ਵਿਧਾਇਕਾਂ ਨਾਲ ਚੰਨੀ ਦੀ ਮੀਟਿੰਗ, ਹਰੀਸ਼ ਚੌਧਰੀ ਵੀ ਹੋਏ ਸ਼ਾਮਿਲ

ABOUT THE AUTHOR

...view details