ਪੰਜਾਬ

punjab

ETV Bharat / bharat

ਖੇਤੀ ਕਾਨੂੰਨ : ਹਰਸਿਮਰਤ ਬਾਦਲ ਵੱਲੋਂ ਸੰਸਦ ਅੱਗੇ ਵਿਰੋਧ ਪ੍ਰਦਰਸ਼ਨ - Harsimrat Badal

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਭਾਵੇਂ ਉਹ ਕਿਸਾਨਾਂ ਵੱਲੋਂ ਕੀਤਾ ਜਾਂਦਾ ਹੋਵੇ ਜਾਂ ਭਾਵੇਂ ਬੀਜੇਪੀ ਵਿਰੋਧੀ ਸਾਂਸਦਾਂ ਵੱਲੋਂ

ਖੇਤੀ ਕਾਨੂੰਨ : ਹਰਸਿਮਰਤ ਬਾਦਲ ਵੱਲੋਂ ਸੰਸਦ ਅੱਗੇ ਵਿਰੋਧ ਪ੍ਰਦਰਸ਼ਨ
ਖੇਤੀ ਕਾਨੂੰਨ : ਹਰਸਿਮਰਤ ਬਾਦਲ ਵੱਲੋਂ ਸੰਸਦ ਅੱਗੇ ਵਿਰੋਧ ਪ੍ਰਦਰਸ਼ਨ

By

Published : Aug 2, 2021, 7:16 PM IST

ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਭਾਵੇਂ ਉਹ ਕਿਸਾਨਾਂ ਵੱਲੋਂ ਕੀਤਾ ਜਾਂਦਾ ਹੋਵੇ ਜਾਂ ਭਾਵੇਂ ਬੀਜੇਪੀ ਵਿਰੋਧੀ ਸਾਂਸਦਾਂ ਵੱਲੋਂ। ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੋਰਚਾ ਲਾਏ ਨੂੰ ਇਕ ਸਾਲ ਦਾ ਸਮਾਂ ਬੀਤਣ ਵਾਲਾ ਹੈ ਪਰ ਮੋਦੀ ਸਰਕਾਰ ਦੇ ਕੰਨ ਤੇ ਜੂੰਅ ਤਕ ਨਹੀਂ ਸਰਕੀ।

ਖੇਤੀ ਕਾਨੂੰਨ : ਹਰਸਿਮਰਤ ਬਾਦਲ ਵੱਲੋਂ ਸੰਸਦ ਅੱਗੇ ਵਿਰੋਧ ਪ੍ਰਦਰਸ਼ਨ

ਹੁਣ ਕਾਂਗਰਸ, ਬਸਪਾ ਅਤੇ ਹੋਰ ਪਾਰਟੀਆਂ ਦੇ ਸਾਂਸਦਾਂ ਨੇ ਮਾਨਸੂਨ ਸੈਸ਼ਨ ਦੌਰਾਨ ਇਨ੍ਹਾਂ ਤਿੰਨਾਂ ਕਾਨੂੰਨਾਂ ਖਿਲਾਫ਼ ਜੰਮ ਕੇ ਵਿਰੋਧ ਕੀਤਾ ਜਾ ਰਿਹੈ। ਇਸੇ ਲੜੀ ਦੇ ਤਹਿਤ ਅੱਜ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਕਣਕ ਦੇ ਛਿੱਟੇ (ਬੱਲਾਂ) ਬੀਜੇਪੀ ਮੰਤਰੀਆਂ ਨੂੰ ਦੇ ਕੇ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਕਿ ਅੰਨਦਾਤਾ ਵੱਲੋਂ ਉਗਾਏ ਅਨਾਜ ਨਾਲ ਤੁਸੀ ਢਿੱਡ ਭਰ ਕੇ ਸੌਂਦੇ ਹੋ ਉਹ ਅੱਜ ਸੜਕਾਂ ਤੇ ਰੁਲ ਰਿਹਾ ਹੈ। ਇਸ ਮੌਕੇ ਉਨ੍ਹਾਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਨਾਅਰੇਬਾਜ਼ੀ ਵੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਂਸਦਾਂ ਵੱਲੋਂ ਪ੍ਰਦਰਸ਼ਨ

ABOUT THE AUTHOR

...view details