ਹੈਦਰਾਬਾਦ:ਫੌਜ ਵਿੱਚ ਭਰਤੀ ਦੇ ਨਵੇਂ ਨਿਯਮਾਂ ਦੇ ਵਿਰੋਧ ਵਿੱਚ ਇੱਕ ਵਿਦਿਆਰਥੀ ਦੀ ਜਾਨ ਚਲੀ ਗਈ। ਪੁਲਿਸ ਗੋਲੀਬਾਰੀ ਵਿੱਚ ਉਸਦੀ ਮੌਤ ਹੋ ਗਈ। ਉਸ ਦੀ ਪਛਾਣ ਦਾਮੋਦਰ ਰਾਕੇਸ਼ ਵਜੋਂ ਹੋਈ ਹੈ। ਉਹ 23 ਸਾਲਾਂ ਦਾ ਸੀ। ਉਹ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਉਹ ਬੀਏ ਫਾਈਨਲ ਦਾ ਵਿਦਿਆਰਥੀ ਸੀ। ਉਹ ਹਨੁਮਾਕੋਂਡਾ ਵਿੱਚ ਪੜ੍ਹਦਾ ਸੀ। ਉਸ ਨੇ ਛੇ ਮਹੀਨੇ ਪਹਿਲਾਂ ਫ਼ੌਜ ਦੀ ਭਰਤੀ ਲਈ ਰੈਲੀ ਵਿਚ ਕੁਆਲੀਫਾਈ ਕੀਤਾ ਸੀ। ਉਹ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਹ ਇੱਕ ਦਿਨ ਪਹਿਲਾਂ ਹੀ ਹੈਦਰਾਬਾਦ ਆਇਆ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਰਾਕੇਸ਼ ਦੀ ਭੈਣ ਬੀ.ਐਸ.ਐਫ. ਵਿੱਚ ਹੈ।
ਫਿਜ਼ੀਕਲ ਪਾਸ ਕਰ ਪੇਪਰ ਦੀ ਤਿਆਰੀ ਕਰ ਰਿਹਾ ਸੀ ਰਾਕੇਸ਼ ਪੁਲਿਸ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਪਹਿਲਾਂ ਉਸ ਨੇ ਮਾਪਿਆਂ ਨੂੰ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਆਰਮੀ ਦਫ਼ਤਰ ਜਾ ਰਿਹਾ ਹੈ। ਪੁਲਿਸ ਮੁਤਾਬਿਕ ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ। ਉਹ ਮੂਲ ਰੂਪ ਵਿੱਚ ਵਾਰੰਗਲ ਦਾ ਰਹਿਣ ਵਾਲਾ ਸੀ। ਉਸਦਾ ਪਿੰਡ ਖਾਨਪੁਰਮ ਮੰਡਲ ਦੇ ਦਬੀਰ ਪੇਟਾ ਵਿੱਚ ਹੈ। ਉਸ ਦੀਆਂ ਦੋ ਭੈਣਾਂ ਹਨ। ਉਸਦੀ ਮਾਤਾ ਦਾ ਨਾਮ ਪੂਲੰਮਾ ਅਤੇ ਪਿਤਾ ਦਾ ਨਾਮ ਕੁਮਾਰਸਵਾਮੀ ਹੈ।
ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਗੋਲੀਬਾਰੀ ਕੀਤੀ, ਜਿੱਥੇ ਪ੍ਰਦਰਸ਼ਨ ਦੌਰਾਨ ਇੱਕ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਅੱਗ ਲਗਾ ਦਿੱਤੀ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਆਰਪੀਐਫ ਵੱਲੋਂ ਕੀਤੀ ਗਈ ਸੀ। ਕਈ ਵਿਦਿਆਰਥੀ ਜ਼ਖਮੀ ਵੀ ਹੋਏ ਹਨ।
ਫਿਜ਼ੀਕਲ ਪਾਸ ਕਰ ਪੇਪਰ ਦੀ ਤਿਆਰੀ ਕਰ ਰਿਹਾ ਸੀ ਰਾਕੇਸ਼ ਜ਼ਖਮੀਆਂ ਦਾ ਸਰਕਾਰੀ ਗਾਂਧੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਖਣੀ ਮੱਧ ਰੇਲਵੇ (SCR) ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਤਿੰਨ ਯਾਤਰੀ ਰੇਲ ਗੱਡੀਆਂ ਦੇ ਕੁਝ ਡੱਬਿਆਂ ਨੂੰ ਅੱਗ ਲਗਾ ਦਿੱਤੀ ਪਰ ਇਨ੍ਹਾਂ ਘਟਨਾਵਾਂ ਵਿਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਉਨ੍ਹਾਂ (ਪ੍ਰਦਰਸ਼ਨਕਾਰੀਆਂ) ਨੂੰ ਕਾਬੂ ਕਰਨ ਲਈ ਗੋਲੀ ਚਲਾਉਣੀ ਪਈ। ਪ੍ਰਦਰਸ਼ਨਕਾਰੀਆਂ ਦੀ ਗਿਣਤੀ 300 ਤੋਂ 350 ਦੇ ਕਰੀਬ ਸੀ।
ਤੇਲੰਗਾਨਾ ਦੇ ਸੂਚਨਾ ਤਕਨਾਲੋਜੀ ਅਤੇ ਉਦਯੋਗ ਮੰਤਰੀ ਕੇ. ਟੀ ਰਾਮਾ ਰਾਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਅੰਦੋਲਨ ਦੇਸ਼ 'ਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦਰਸਾਉਂਦਾ ਹੈ। ਕੇਟੀਆਰ ਨੇ ਟਵੀਟ ਕੀਤਾ ਕਿ ਇਸ ਅਗਨੀਵੀਰ ਯੋਜਨਾ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਦੇਸ਼ ਵਿੱਚ ਬੇਰੁਜ਼ਗਾਰੀ ਸੰਕਟ ਦੀ ਤੀਬਰਤਾ ਨੂੰ ਦਰਸਾਉਂਦੇ ਹਨ ਅਤੇ (ਲੋਕਾਂ ਦੀਆਂ) ਅੱਖਾਂ ਖੋਲ੍ਹਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਦੇ ਕਿਸਾਨ ਨਾਲ ਖੇਡਿਆ ਤੇ ਹੁਣ ਦੇਸ਼ ਦੇ ਜਵਾਨਾਂ ਨਾਲ ਖੇਡ ਰਿਹਾ ਹੈ। ਕੇਟੀਆਰ ਨੇ ਕਿਹਾ- ਇਕ ਰੈਂਕ-ਵਨ ਪੈਨਸ਼ਨ ਤੋਂ ਨੋ ਰੈਂਕ-ਨੋ ਪੈਨਸ਼ਨ ਦਾ ਪ੍ਰਸਤਾਵ ਹੈ।
ਇਹ ਵੀ ਪੜ੍ਹੋ:ਅਗਨੀਪਥ ਯੋਜਨਾ ਦੇ ਖਿਲਾਫ਼ ਭੜਕੀ ਹਿੰਸਾ, ਪੂਰੇ ਦੇਸ਼ 'ਚ ਸੜਕਾਂ 'ਤੇ ਨੌਜਵਾਨ