ਨਵੀਂ ਦਿੱਲੀ— ਦੇਸ਼ ਭਰ 'ਚ ਚੱਲ ਰਹੀ ਅਗਨੀਪੱਥ ਯੋਜਨਾ ਦੇ ਵਿਰੋਧ ਦਾ ਸੇਕ ਦਿੱਲੀ 'ਚ ਵੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਕਾਂਗਰਸੀ ਵਰਕਰ ਇਸ ਯੋਜਨਾ ਦਾ ਵਿਰੋਧ ਕਰਨ ਲਈ ਸ਼ਿਵਾਜੀ ਬ੍ਰਿਜ ਸਟੇਸ਼ਨ ਪਹੁੰਚੇ ਅਤੇ ਉਨ੍ਹਾਂ ਨੇ ਟਰੈਕ 'ਤੇ ਜਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਟਰੇਨ ਉਥੋਂ ਰਵਾਨਾ ਨਹੀਂ ਹੋ ਸਕੀ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਭਾਰਤ ਸਰਕਾਰ ਫੌਜ 'ਚ ਭਰਤੀ ਲਈ ਅਗਨੀਪੱਥ ਸਕੀਮ ਲੈ ਕੇ ਆਈ ਹੈ, ਜਿਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਸੋਮਵਾਰ ਨੂੰ ਜਦੋਂ ਕਾਂਗਰਸ ਵਰਕਰ ਇਸ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਉਨ੍ਹਾਂ ਦੇ ਵਰਕਰ ਕਰੀਬ 11.30 ਵਜੇ ਸ਼ਿਵਾਜੀ ਬ੍ਰਿਜ ਸਟੇਸ਼ਨ 'ਤੇ ਪਹੁੰਚ ਗਏ, ਉਨ੍ਹਾਂ ਨੇ ਇੱਥੋਂ ਲੰਘਣ ਵਾਲੀ ਟਰੇਨ ਨੂੰ ਰੋਕ ਕੇ ਟਰੈਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਸਰਕਾਰ ਤੋਂ ਅਗਨੀਪਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।