ਚੰਡੀਗੜ੍ਹ:ਟੋਕੀਓ ਓਲਪਿੰਕ ਵਿੱਚ ਭਾਰਤ ਦੇ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ ਜਿਸ ਤੋਂ ਮਗਰੋਂ ਪੂਰੇ ਦੇਸ਼ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਤੇ ਹਰ ਕੋਈ ਭਾਰਤੀ ਹਾਕੀ ਟੀਮ ਨੂੰ ਵਧਾਈ ਦੇ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਹਾਕੀ ਟੀਮ ਨਾਲ ਗੱਲਬਾਤ ਕਰ ਵਧਾਈ ਦਿੱਤੀ ਹੈ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਥੇ ਹੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਡੀ ਮੰਗ ਕਰਦੇ ਹੋਏ ਟਵੀਟ ਵਿੱਚ ਲਿਖਿਆ ਹੈ ਕਿ ‘ਪ੍ਰਧਾਨ ਮੰਤਰੀ ਜੀ ਪੁਰਸ਼ ਹਾਕੀ ਅਤੇ ਮਹਿਲਾ ਹਾਕੀ ਟੀਮ ਨੇ ਓਲਪਿੰਕ ਖੇਡਾਂ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ, ਸਾਰੇ ਗੋਲ ਕਿਸਾਨ-ਮਜ਼ਦੂਰਾਂ ਦੇ ਧੀਆਂ-ਪੁੱਤਰਾਂ ਨੇ ਕੀਤੇ ਹਨ, ਤਿੰਨੇ ਖੇਤੀ ਕਾਨੂੰਨ ਰੱਦ ਵਾਪਿਸ ਲੈ ਕੇ ਉਹਨਾਂ ਨੂੰ ਤੋਹਫ਼ਾ ਦੇ ਦਿੱਤਾ ਜਾਵੇ।
ਇਹ ਵੀ ਪੜੋ: Tokyo Olympics: PM ਮੋਦੀ ਨੇ ਹਾਕੀ ਟੀਮ ਨਾਲ ਕੀਤੀ ਗੱਲਬਾਤ, ਕਹੀ ਵੱਡੀ ਗੱਲ