ਚੰਡੀਗੜ੍ਹ:ਬੇਅਦਬੀ ਮਾਮਲੇ ’ਚਹਾਈਕੋਰਟ ਵੱਲੋਂ ਸਿੱਟ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕਰਨ ਤੋਂ ਬਾਅਦ ਕਾਂਗਰਸ ਲਗਾਤਾਰ ਘਿਰਦੀ ਹੀ ਜਾਂ ਰਹੀ ਹੈ, ਉਥੇ ਹੀ ਕਾਂਗਰਸ ਦੇ ਮੰਤਰੀ ਵੀ ਇਸ ਮਸਲੇ ਨੂੰ ਲੈ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹਨ। ਉਥੇ ਹੀ ਜੇਕਰ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਟਵੀਟ ’ਤੇ ਟਵੀਟ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਲਖੀ ਤੇਵਰ ਦਿਖਾਉਂਦੇ ਹੋਏ ਸਵਾਲ ’ਤੇ ਸਵਾਲ ਕਰ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਹੈ। ਸਿੱਧੂ ਨੇ ਲਿਖਿਆ ਹੈ ਕਿ ‘ਇੱਕ ਵੀ ਮੀਟਿੰਗ ਸਾਬਤ ਕਰੋ ਜੋ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਕੀਤੀ ਹੈ ?! ਮੈਂ ਅੱਜ ਤੱਕ ਕਿਸੇ ਨੂੰ ਕਿਸੇ ਦੇ ਅਹੁਦੇ ਬਾਰੇ ਕਦੇ ਵੀ ਨਹੀਂ ਪੁੱਛਿਆ। ਮੈਂ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ ਹਾਂ!! ਮੈਨੂੰ ਕਈ ਵਾਰ ਕੈਬਿਨੇਟ ਦੀ ਪੇਸ਼ਕਸ਼ ਆਈ, ਪਰ ਮੈਂ ਠੁਕਰਾ ਦਿੱਤੀ। ਹੁਣ ਹਾਈ ਕਮਾਂਡ ਨੇ ਦਖਲ ਦਿੱਤਾ ਹੈ, ਇੰਤਜ਼ਾਰ ਕਰੋ...
ਇਹ ਵੀ ਪੜੋ: ਡੀਆਰਡੀਓ ਨੇ ਵਿਕਸਿਤ ਕੀਤੀ ਕੋਵਿਡ -19 ਰੋਧੀ ਐਂਟੀਬਾਡੀਜ਼ ਦਾ ਪਤਾ ਲਗਾਉਣ ਵਾਲੀ ਕਿੱਟ