ਆਗਰਾ: ਐਤਵਾਰ ਨੂੰ, ਏਤਮਦੁਧੋਲਾ ਵਿਊ ਪੁਆਇੰਟ ਪਾਰਕ ਦੇ ਨੇੜੇ,ਸਮਾਜਿਕ ਕਾਰਕੁਨਾਂ ਨੇ ਯਮੁਨਾ ਨਦੀ ਤੋਂ ਬਹੁਤ ਸਾਰਾ ਕਚਰਾ ਅਤੇ ਵਿਸਰਜਿਤ ਕੀਤੀਆਂ ਗਈਆਂ ਮੂਰਤੀਆਂ ਨੂੰ ਬਾਹਰ ਕੱਢਿਆ। ਵਾਤਾਵਰਣ ਪ੍ਰੇਮੀ ਦੇਵਾਸ਼ੀਸ਼ ਭੱਟਾਚਾਰੀਆ ਨੇ ਕਿਹਾ, "ਕਈ ਤਿਉਹਾਰ ਲੰਘਣ ਤੋਂ ਬਾਅਦ ਜ਼ਹਿਰੀਲੀਆਂ ਅਤੇ ਪਲਾਸਟਿਕ ਵਾਲੀਆਂ ਮੂਰਤੀਆਂ ਅਤੇ ਪੂਜਾ ਸਮੱਗਰੀ ਨੂੰ ਹਟਾਉਣਾ ਜ਼ਰੂਰੀ ਸੀ। ਲੋਕ ਸਮਝ ਨਹੀਂ ਪਾ ਰਹੇ ਹਨ ਕਿ ਉਹ ਨਦੀਆਂ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਰਹੇ ਹਨ।"
ਤਿਉਹਾਰਾਂ ਤੋਂ ਬਾਅਦ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਅੱਗੇ ਆਏ ਵਾਤਾਵਰਣ ਪ੍ਰੇਮੀ - after festivals environment lover clean yumana river
ਤਿਉਹਾਰਾਂ ਤੋਂ ਬਾਅਦ ਯਮੁਨਾ ਨਦੀ 'ਚ ਕਚਰਾ ਜੰਮ ਜਾਣ ਤੋਂ ਬਾਅਦ ਦਰਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਨਜਿੱਠਣ ਲਈ ਵਾਤਾਵਰਣ ਪ੍ਰੇਮੀਆਂ ਨੇ ਨਦੀ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨਦੀ 'ਚੋਂ ਕਚਰਾ ਅਤੇ ਵਿਸਰਜਿਤ ਮੂਰਤੀਆਂ ਬਾਹਰ ਕੱਢੀਆਂ ਹਨ।
ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਅੱਗੇ ਆਏ ਵਾਤਾਵਰਣ ਪ੍ਰੇਮੀ
ਇਸ ਸਵੱਛਤਾ ਸਮਾਗਮ ਦੇ ਪ੍ਰਬੰਧਕ ਕਿਸ਼ੋਰ ਪੰਡਿਤ ਨੇ ਕਿਹਾ, "ਹਜ਼ਾਰਾਂ ਮੂਰਤੀਆਂ ਥਾਂ-ਥਾਂ ਫੈਲੀਆਂ ਹੋਈਆਂ ਹਨ। ਅਸੀਂ ਨਦੀ ਨੂੰ ਸਾਫ਼ ਕਰਨ ਲਈ ਆਪਣੀਆਂ ਛੋਟੀਆਂ ਕੋਸ਼ਿਸ਼ਾਂ ਕਰ ਰਹੇ ਹਾਂ।"
ਕਾਰਕੁਨ ਪਦਮਿਨੀ ਅਈਅਰ ਦਾ ਕਹਿਣਾ ਹੈ ਕਿ ਯਮੁਨਾ ਨਦੀ ਨੂੰ ਸਹੀ ਹਾਲਤ ਅਤੇ ਸਾਫ਼ ਰੱਖਣਾ ਤਾਜ ਮਹੱਲ ਅਤੇ ਨਦੀ ਦੇ ਕੰਡੇ 'ਤੇ ਬਣੀਆਂ ਕਈ ਹੋਰ ਇਮਾਰਤਾਂ ਲਈ ਬਹੁਤ ਜ਼ਰੂਰੀ ਹੈ।