ਪੰਜਾਬ

punjab

ETV Bharat / bharat

ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ - ਦਿੱਲੀ ਪੁਲਿਸ ਦੀ ਜਾਂਚ

ਦਿੱਲੀ ਪੁਲਿਸ ਦੀ ਜਾਂਚ ਵਿੱਚ ਲੱਖਾ ਸਿੰਘ ਸਿਧਾਨਾ ਦੀ ਵੀ ਭੂਮਿਕਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ 'ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।

ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ
ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ 'ਤੇ ਦਿੱਲੀ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ

By

Published : Feb 15, 2021, 7:26 AM IST

ਨਵੀਂ ਦਿੱਲੀ: 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕੇਂਦਰੀ ਦਿੱਲੀ ਦੇ ਇਲਾਕਿਆਂ ਵਿੱਚ ਕਾਫੀ ਹੰਗਾਮਾ ਹੋਇਆ। ਇਸ ਦੌਰਾਨ, ਕੁਝ ਸ਼ਰਾਰਤੀਆਂ ਨੇ ਲਾਲ ਕਿਲ੍ਹੇ ਦੀ ਭੰਨਤੋੜ ਵੀ ਕੀਤੀ।

ਹਿੰਸਾ ਭੜਕਾਉਣ ਦੇ ਦੋਸ਼ੀ

ਪੁਲਿਸ ਦੀ ਜਾਂਚ ਵਿੱਚ ਲੱਖਾ ਸਿੰਘ ਸਿਧਾਨਾ ਦੀ ਵੀ ਭੂਮਿਕਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ 'ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਲੱਖਾ ਸਿੰਘ ਸਿਧਾਨਾ ਅਤੇ ਦੀਪ ਸਿੰਧੂ ਵਰਗੇ ਲੋਕਾਂ ਨੇ ਲਾਲ ਕਿਲ੍ਹੇ 'ਤੇ ਹਿੰਸਾ ਭੜਕਾਇਆ ਸੀ।

ਲੱਖਾ ਸਿਧਾਣਾ ਮਾਲਵਾ ਯੂਥ ਫੈਜਰੇਸ਼ਨ ਦੇ ਪ੍ਰਧਾਨ ਹਨ। ਉਨ੍ਹਾਂ ਆਖ਼ਿਰੀ ਬਾਰ 25 ਜਨਵਰੀ ਨੂੰ ਸਿੰਘੂ ਬਾਰਡਰ 'ਚ ਮੋਰਚੇ ਦੀ ਸਟੇਜ 'ਤੇ ਰਾਤ ਵੇਲੇ ਵੇਖਿਆ ਗਿਆ ਸੀ। ਉਸ ਵੇਲੇ ਉਹ ਨੌਜਵਾਨਾਂ ਨੂੰ 26 ਜਨਵਰੀ ਨੂੰ ਪਹਿਲਾਂ ਤੁਰਨ ਵਾਲਿਆਂ ਨਾਲ ਜਾਣ ਦਾ ਕਹਿ ਰਿਹਾ ਸੀ। ਦਿੱਲੀ ਪੁਲਿਸ ਥਾਂ ਥਾਂ 'ਤੇ ਗਸ਼ਤ ਕਰ ਉਸ ਦੀ ਭਾਲ ਕਰ ਰਹੀ ਹੈ। ਲੱਖਾ ਸਿਧਾਣਾ 'ਤੇ ਪਹਿਲਾਂ ਹੀ 2 ਦਰਜਨ ਤੋਂ ਵੱਧ ਕੇਸ ਦਰਜ ਹਨ।

ABOUT THE AUTHOR

...view details