ਚੰਡੀਗੜ੍ਹ : ਲਾਵਾਰਿਸ ਲਾਸ਼ਾਂ ਦੇ ਵਾਰਿਸ ਜਸਵੰਤ ਸਿੰਘ ਖਾਲੜਾ 'ਤੇ ਬਣੀ ਬਾਇਓਪਿਕ 'ਘੱਲੂਘਾਰਾ' ਫਿਲਮ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ 21 ਕੱਟ ਲੱਗੇ ਨੇ ਅਤੇ ਫਿਰ ਇਸ ਨੂੰ ਮਨਜ਼ੂਰੀ ਮਿਲੀ ਹੈ। ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੁਆਰਾ 21 ਕੱਟਾਂ ਨਾਲ ਇੱਕ ਸਰਟੀਫਿਕੇਟ ਦਿੱਤਾ ਗਿਆ ਹੈ। ਹਨੀ ਤ੍ਰੇਹਨ ਦੁਆਰਾ ਨਿਰਦੇਸ਼ਿਤ ਇਹ ਫਿਲਮ 1990 ਦੇ ਦਹਾਕੇ ਵਿੱਚ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਹਾਲਾਂਕਿ, ਫਿਲਮ ਵਿੱਚ ਕੁਝ ਤੱਤਾਂ ਨੂੰ ਕਾਲਪਨਿਕ ਅਤੇ ਨਾਟਕੀ ਰੂਪ ਦਿੱਤਾ ਗਿਆ ਹੈ।
- Sawan Special 2023: ਜਾਣੋ ਭਗਵਾਨ ਸ਼ਿਵ ਨੂੰ ਕਿਉਂ ਪਸੰਦ ਹੈ ਬੇਲਪੱਤਰ ਅਤੇ ਜਲਾਭਿਸ਼ੇਕ, ਸਾਵਣ ਦੇ ਮਹੀਨੇ ਦੀ ਇਹ ਹੈ ਵਿਸ਼ੇਸ਼ ਮਹੱਤਤਾ
- PM Modi in Varanasi: PM ਮੋਦੀ ਅੱਜ ਵਾਰਾਣਸੀ 'ਚ ਦੇਣਗੇ 12100 ਕਰੋੜ ਦਾ ਤੋਹਫਾ, ਚੋਣ ਪ੍ਰਚਾਰ ਦੀ ਹੋਵੇਗੀ ਸ਼ੁਰੂਆਤ
- 75 ਸਾਲਾਂ ਦੇ ਵਿਛੋੜੇ ਤੋਂ ਬਾਅਦ ਮਿਲੇ ਭਰਾਵਾਂ ਚੋਂ ਇੱਕ ਦੀ ਪਾਕਿਸਤਾਨ 'ਚ ਹੋਇਆ ਦੇਹਾਂਤ, ਸਿੱਕਾ ਨੂੰ ਸਦਮਾ
ਖਾਲਿਸਤਾਨੀ ਸਮਰਥਕ ਨੇ ਫਿਲਮ ਦੇਖਣ ਦੀ ਕੀਤੀ ਅਪੀਲ: ਟਵੀਟ ਕਰਦੇ ਹੋਏ ਖਾਲਿਸਤਾਨੀ ਸਮਰਥਕ ਆਰਪੀ ਸਿੰਘ ਨੇ ਲਿਖਿਆ ਕਿ, 'ਅਰਜੁਨ ਰਾਮਪਾਲ ਅਤੇ ਦਿਲਜੀਤ ਦੋਸਾਂਝ ਸਟਾਰਰ ਫਿਲਮ 'ਘੱਲੂਘਾਰਾ', ਜੋ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ, ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪੰਜਾਬ ਪੁਲਿਸ ਦੁਆਰਾ 1990 ਦੇ ਬਗਾਵਤ ਦੌਰਾਨ ਪੰਜਾਬ ਵਿੱਚ 25,000 ਨੌਜਵਾਨਾਂ ਦੇ ਗੈਰ-ਕਾਨੂੰਨੀ ਕਤਲੇਆਮ ਅਤੇ ਸਸਕਾਰ ਦਾ ਪਰਦਾਫਾਸ਼ ਕਰਨ ਲਈ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਰਾਜ ਦੁਆਰਾ ਖਤਮ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਸਹਿਯੋਗ ਕਰਨ ਤੋਂ ਇਨਕਾਰ ਕਰਨ ਵਾਲੇ ਲਗਭਗ 2000 ਪੁਲਿਸ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੈਨੂੰ ਉਮੀਦ ਹੈ ਕਿ ਇਹ ਕਸ਼ਮੀਰ ਫਾਈਲਾਂ ਅਤੇ ਦ ਕੇਰਲਾ ਸਟੋਰੀ ਵਾਂਗ ਹੀ ਪ੍ਰਸ਼ੰਸਾ ਅਤੇ ਮੀਡੀਆ ਦਾ ਧਿਆਨ ਹਾਸਲ ਕਰੇਗਾ।'