ਮੋਤੀਹਾਰੀ:ਮੋਤੀਹਾਰੀ ਦੇ ਤੁਰਕੌਲੀਆ ਅਧੀਨ ਪੈਂਦੇ ਪਿੰਡ ਸ਼ੰਕਰ ਸਰਾਇਆ ਤਾਨਸਰੀਆ ਦੀ ਔਰਤ ਨੇ ਵਿਆਹ ਦੇ ਦਸ ਸਾਲ ਬਾਅਦ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਪੈਦਾ ਹੋਏ ਬੱਚਿਆਂ ਵਿੱਚ ਤਿੰਨ ਲੜਕੇ ਅਤੇ ਇੱਕ ਲੜਕੀ ਹੈ। ਡਿਲੀਵਰੀ 7 ਮਹੀਨਿਆਂ ਤੋਂ ਪਹਿਲਾਂ ਹੀ ਹੋਈ ਹੈ। ਚਾਰੇ ਬੱਚੇ ਘੱਟ ਵਜ਼ਨ ਕਾਰਨ ਡਾਕਟਰ ਦੀ ਨਿਗਰਾਨੀ ਹੇਠ ਰੱਖੇ ਗਏ ਹਨ। ਨਗਰ ਥਾਣਾ ਚੌਂਕ ਨੇੜੇ ਬਾਲ ਰੋਗ ਮਾਹਿਰ ਡਾਕਟਰ ਸੁਮਿਤ ਕੁਮਾਰ ਬੱਚਿਆਂ ਦਾ ਇਲਾਜ ਕਰ ਰਹੇ ਹਨ।
ਇਸ ਬਾਰੇ ਡਾਕਟਰ ਨੇ ਦੱਸਿਆ ਕਿ ਬੱਚਿਆਂ ਦਾ ਭਾਰ ਬਹੁਤ ਘੱਟ ਹੈ, ਉਨ੍ਹਾਂ ਨੂੰ ਉੱਚ ਡਾਕਟਰੀ ਸਹਾਇਤਾ ਦੀ ਲੋੜ ਹੈ। ਜਾਣਕਾਰੀ ਦੇ ਮੁਤਾਬਿਕ ਸ਼ੰਕਰ ਸੁਰੈਆ ਤਨਸਰਿਆ ਦੇ ਕਿਸਾਨ ਚੰਦਨ ਦੇ ਵਿਆਹ ਦੇ 10 ਸਾਲ ਬਾਅਦ ਬਹੁਤ ਸਾਰੀਆਂ ਮੰਨਤਾਂ ਅਤੇ ਦੁਆਵਾਂ ਦੇ ਨਾਲ ਉਸ ਦੀ ਪਤਨੀ ਦਾ ਗਰਭ ਠਹਿਰਿਆ। ਉਸ ਨੇ ਆਪਣੀ ਪਤਨੀ ਊਸ਼ਾ ਦੇਵੀ ਦਾ ਇਲਾਜ ਸ਼ਹਿਰ ਦੀ ਮਹਿਲਾ ਡਾਕਟਰ ਜੋਤੀ ਝਾਅ ਤੋਂ ਕਰਵਾਉਣਾ ਸ਼ੁਰੂ ਕੀਤਾ, ਜਿੰਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੀ ਦੇਖਭਾਲ ਕੀਤੀ।