ਨਵੀਂ ਦਿੱਲੀ: ਜਹਾਜ ਅਗਵਾਕਰਨ ‘ਤੇ ਯੁਕਰੇਨ ਨੇ ਯੂ-ਟਰਨ ਲੈ ਲਿਆ ਹੈ। ਯੁਕਰੇਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਅਜਿਹਾ ਕੁਝ ਨਹੀਂ ਹੋਇਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੁਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੈਨਿਨ ਨੇ ਕਿਹਾ ਸੀ ਕਿ ਯੁਕਰੇਨ ਦੇ ਲੋਕਾਂ ਨੂੰ ਲੈਣ ਕਾਬੁਲ ਪੁੱਦੇ ਜਹਾਜ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ।
ਸਮੁੱਚੀ ਰਾਜਨਾਇਕ ਸੇਵਾ ਪੂਰਾ ਹਫਤਾ ਕਰੈਸ਼ ਟੈਸਟ ਮੋਡ ਵਿੱਚ
ਉਪ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਪਿਛਲੇ ਵੀਰਵਾਰ ਨੂੰ ਜਹਾਜ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਮੰਗਲਵਾਰ ਨੂੰ ਜਹਾਜ ਅਗਵਾ ਕਰ ਲਿਆ ਗਿਆ ਤੇ ਯੁਕਰੇਨੀਅਨ ਲੋਕਾਂ ਨੂੰ ਏਅਰ ਲਿਫਟ ਕਰਨ ਦੀ ਬਜਾਇ ਯਾਤਰੀਆਂ ਦੇ ਇੱਕ ਅਣਪਛਾਤੇ ਗਰੁੱਪ ਦੇ ਨਾਲ ਈਰਾਨ ਚਲਾ ਗਿਆ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਅਗਲੇ ਤਿੰਨ ਏਅਰ ਲਿਫਟ ਵੀ ਸਫਲ ਨਹੀਂ ਸੀ, ਕਿਉਂਕਿ ਸਾਡੇ ਲੋਕ ਹਵਾਈ ਅੱਡੇ ਵਿੱਚ ਨਹੀਂ ਪੁੱਜ ਸਕੇ। ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਇਹ ਜਹਾਜ ਅਗਵਾ ਕੀਤਾ ਹੈ, ਉਹ ਸਾਰੇ ਹਥਿਆਰਾਂ ਨਾਲ ਲੈਸ ਸੀ।
ਹਾਲਾਂਕਿ, ਉਪ ਵਿਦੇਸ਼ ਮੰਤਰੀ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕਿ ਜਹਾਜ ਦਾ ਕੀ ਹੋਇਆ ਜਾਂ ਇਸ ਨੂੰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਕੀਤੀ ਗਈ ਜਾਂ ਯੁਕਰੇਨੀ ਨਾਗਰਿਕਾਂ ਨੂੰ ਕਾਬੁਲ ਤੋਂ ਵਾਪਸ ਕਿਵੇਂ ਲਿਆਂਦਾ ਜਾਵੇਗਾ। ਇਸ ਅਗਵਾ ਕੀਤੇ ਗਏ ਜਹਾਜ ਜਾਂ ਕੀਵ ਵੱਲੋਂ ਭੇਜੇ ਗਏ ਕਿਸੇ ਹੋਰ ਜਹਾਜ ‘ਤੇ ਲਿਆਂਦਾ ਜਾਵੇਗਾ। ਯੈਨਿਨ ਨੇ ਸਿਰਫ ਇਹ ਗੱਲ ‘ਤੇ ਜੋਰ ਦਿੱਤਾ ਕਿ ਵਿਦੇਸ਼ ਮੰਤਰੀ ਦਿਮਿੱਤਰੀ ਕੁਲੇਬਾ ਦੀ ਪ੍ਰਧਾਨਗੀ ਵਿੱਚ ਸਮੁੱਚੀ ਰਾਜਨਾਇਕ ਸੇਵਾ ਪੂਰਾ ਹਫਤਾ ਕਰੈਸ਼ ਟੈਸਟ ਮੋਡ ਵਿੱਚ ਕੰਮ ਕਰ ਰਹੀ ਸੀ।