ਕਾਬੁਲ: ਅਫਗਾਨਿਸਤਾਨ (Afghanistan) ਦੀ ਰਾਜਧਾਨੀ (Capital) ਕਾਬੁਲ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ (Indian) ਵਪਾਰੀ ਨੂੰ ਅਗਵਾ ਕੀਤਾ ਗਿਆ ਹੈ। ਜਿਸ ਦੀ ਲਈ ਅਜੇ ਤੱਕ ਕੋਈ ਖ਼ਬਰ ਨਹੀਂ ਹੈ। ਜਾਣਕਾਰੀ ਅਨੁਸਾਰ ਭਾਰਤੀ ਕਾਰੋਬਾਰੀ ਬਾਂਸਰੀ ਲਾਲ ਨੂੰ ਬੰਦੂਕਧਾਰੀਆਂ ਨੇ ਉਸ ਸਮੇਂ ਅਗਵਾ ਕੀਤਾ ਹੈ, ਜਦੋਂ ਉਹ ਆਪਣੇ ਦਫ਼ਤਰ (OFFICE) ਜਾ ਰਹੇ ਸੀ। ਜਾਣਕਾਰੀ ਅਨੁਸਾਰ ਉਸ ਦੀ ਕਾਰ ਨੂੰ ਪਿੱਛਿਓਂ ਟੱਕਰ ਮਾਰੀ ਗਈ ਅਤੇ ਫਿਰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ। ਤਾਲਿਬਾਨ ਦੇ ਪੱਖ ਤੋਂ ਇਲਾਕੇ ਨੂੰ ਸੀਲ ਕਰਕੇ ਛਾਪੇ ਮਾਰੇ ਗਏ ਹਨ, ਪਰ ਹਾਲੇ ਬਾਂਸਰੀ ਲਾਲ ਦੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ।
ਇੰਡੀਅਨ ਵਰਲਡ ਫੋਰਮ (Indian World Forum) ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ (President Puneet Singh Chandok) ਨੇ ਵਪਾਰੀ ਦੇ ਅਗਵਾ ਬਾਰੇ ਦੱਸਿਆ ਹੈ ਕਿ ਤਾਲਿਬਾਨ ਨੇ ਉਸ ਨੂੰ ਅਗਵਾ ਕੀਤਾ ਹੈ। ਕਾਰੋਬਾਰੀ ਅਫਗਾਨ ਮੂਲ ਦਾ ਹੈ ਅਤੇ ਉਸ ਦਾ ਨਾਮ ਬਾਂਸਾਰੀ ਲਾਲ ਹੈ।
ਅਫਗਾਨ ‘ਚ ਬਾਂਸੁਰੀ ਲਾਲ ਦਾ ਵਪਾਰ
ਉਨ੍ਹਾਂ ਨੇ ਦੱਸਿਆ ਕਿ ਬਾਂਸੁਰੀ ਲਾਲ ਦੀ ਉਮਰ ਲਗਭਗ 50 ਸਾਲ ਹੈ ਅਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਵਾਈਆਂ ਦਾ ਵਪਾਰ ਕਰਦਾ ਹੈ। ਤਾਲਿਬਾਨ ਨੇ ਉਸ ਨੂੰ ਮੰਗਲਵਾਰ ਸਵੇਰੇ ਕਰੀਬ 8 ਵਜੇ ਦੁਕਾਨ ਦੇ ਨੇੜੇ ਤੋਂ ਅਗਵਾ ਕੀਤਾ ਹੈ।