ਨਵੀਂ ਦਿੱਲੀ : ਏਸ਼ੀਆਈ ਵਿਕਾਸ ਬੈਂਕ ਯਾਨੀ ਕਿ ਏਡੀਬੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੀ ਆਰਥਿਕ ਵਿਕਾਸ ਦਰ 6.4 ਫੀਸਦੀ ਅਤੇ ਅਗਲੇ ਵਿੱਤੀ ਸਾਲ ਲਈ 6.7 ਫੀਸਦੀ 'ਤੇ ਬਰਕਰਾਰ ਰੱਖੀ ਗਈ ਹੈ। ਇਸ ਨਾਲ ਅਰਥਵਿਵਸਥਾ ਨੂੰ ਮੁੜ ਲੀਹਾਂ 'ਤੇ ਲਿਆਉਣ 'ਚ ਮਦਦ ਮਿਲੇਗੀ। ਏਡੀਬੀ ਨੇ ਆਉਟਲੁੱਕ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਘੱਟ ਤੇਲ ਅਤੇ ਭੋਜਨ ਦੀਆਂ ਕੀਮਤਾਂ ਦੇ ਕਾਰਨ ਮਹਿੰਗਾਈ ਵਿੱਚ ਕਮੀ ਆਉਣ ਦੀ ਆਸ ਹੈ। ਇਸ ਨਾਲ ਇਹ ਆਲਮੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਜਾਵੇਗੀ। ਇਸ ਨੇ ਏਸ਼ੀਆ ਦੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਇਸ ਸਾਲ 3.6 ਫੀਸਦੀ ਅਤੇ 2024 ਵਿੱਚ 3.4 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
India Growth Rate : ਏਸ਼ੀਅਨ ਵਿਕਾਸ ਬੈਂਕ ਦੀ ਰਿਪੋਰਟ, ਵਿੱਤੀ ਸਾਲ ਚ ਭਾਰਤ ਦੀ ਵਿਕਾਸ ਦਰ 6.4 ਫੀਸਦ ਬਰਕਰਾਰ
ਏਸ਼ੀਅਨ ਡਿਵੈਲਪਮੈਂਟ ਨੇ ਆਉਟਲੁੱਕ 'ਚ ਜਾਣਕਾਰੀ ਦਿੱਤੀ ਹੈ। ਏਡੀਬੀ ਦੇ ਮੁਤਾਬਿਕ ਤੇਲ ਅਤੇ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਘੱਟ ਹੋਣ ਕਾਰਨ ਮਹਿੰਗਾਈ ਲਗਾਤਾਰ ਘਟ ਰਹੀ ਹੈ। ਅਗਲੇ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 6.4 ਫੀਸਦੀ ਅਤੇ 6.7 ਫੀਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ।
ਏਡੀਬੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮਾਰਚ 2023 ਨੂੰ ਖਤਮ ਹੋਏ ਵਿੱਤੀ ਸਾਲ 2022-23 'ਚ ਦੇਸ਼ ਦਾ ਆਰਥਚਾਰਾ 7.2 ਫੀਸਦੀ ਵਧਿਆ ਹੈ।ਇਸੇ ਤਰ੍ਹਾਂ ਏਡੀਬੀ ਦੇ ਮੁੱਖ ਅਰਥ ਸ਼ਾਸਤਰੀ ਅਲਬਰਟ ਪਾਰਕ ਦੇ ਮੁਤਾਬਿਕ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਮਹਾਂਮਾਰੀ ਤੋਂ ਉਭਰਨਾ ਜਾਰੀ ਰੱਖ ਰਿਹਾ ਹੈ।ਏਡੀਬੀ ਨੇ ਅਪ੍ਰੈਲ 'ਚ ਅੰਦਾਜਾ ਲਾਇਆ ਸੀ ਕਿ ਮੁਦਰਾ ਹਾਲਾਤਾਂ ਅਤੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਮੌਜੂਦਾ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਕੇ 6.4 ਫੀਸਦ ਰਹੇਗੀ। ਇਹ ਵੀ ਯਾਦ ਰਹੇ ਕਿ ਭਾਰਤ 1966 ਵਿੱਚ ਬਣਾਈ ਇੱਕ ਬਹੁਪੱਖੀ ਵਿੱਤੀ ਏਜੰਸੀ ADB ਦਾ ਇੱਕ ਸੰਸਥਾਪਕ ਮੈਂਬਰ ਅਤੇ ਚੌਥਾ ਸਭ ਤੋਂ ਵੱਡਾ ਸ਼ੇਅਰਧਾਰਕ ਵੀ ਹੈ।
- Chamomile: ਨਮਾਮੀ ਗੰਗੇ ਪ੍ਰੋਜੈਕਟ ਦੇ ਸੀਵਰ ਟ੍ਰੀਟਮੈਂਟ ਪਲਾਂਟ 'ਚ ਵੱਡਾ ਹਾਦਸਾ, ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ
- ਸਕੂਲ ਵੈਨ ਡਰਾਈਵਰ ਨੇ ਵਿਦਿਆਰਥਣ ਨਾਲ ਕੀਤਾ ਬਲਾਤਕਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਲੱਗਾ ਪਤਾ
- ਸਰਕਾਰ ਨੇ ਸੰਸਦ ਦੇ 2023 ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਬੁਲਾਈ ਸਰਬ ਪਾਰਟੀ ਮੀਟਿੰਗ
ਜ਼ਿਕਰਯੋਗ ਹੈ ਕਿ ਐੱਸਬੀਆਈ-ਆਰਬੀਆਈ-ਐਨਐਸਓ ਰਿਪੋਰਟ ਕੁਝ ਦਿਨ ਪਹਿਲਾਂ ਐਸਬੀਆਈ ਨੇ ਭਾਰਤੀ ਅਰਥਵਿਵਸਥਾ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਸੀ, ਇਸ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ (ਜਨਵਰੀ-ਮਾਰਚ 2023 ਦੀ ਮਿਆਦ) ਵਿੱਚ ਭਾਰਤੀ ਅਰਥਵਿਵਸਥਾ 5.5 ਫੀਸਦ ਦੀ ਦਰ ਨਾਲ ਵਧੇਗੀ। ਇਸ ਦਰ ਨਾਲ ਸਾਲਾਨਾ ਕੁੱਲ ਘਰੇਲੂ ਉਤਪਾਦ ਯਾਨੀ ਕਿ ਜੀਡੀਪੀ ਵਿੱਚ 7 ਫੀਸਦ ਵਾਧਾ ਹੋਣ ਦਾ ਅਨੁਮਾਨ ਹੈ। ਐਸਬੀਆਈ ਦੀ ਰਿਪੋਰਟ ਤੋਂ ਪਹਿਲਾਂ ਆਰਬੀਆਈ ਅਤੇ ਨੈਸ਼ਨਲ ਸਟੈਟਿਸਟੀਕਲ ਆਰਗੇਨਾਈਜ਼ੇਸ਼ਨ- ਐੱਨਐੱਸਓ ਨੇ ਵੀ ਅਰਥਵਿਵਸਥਾ ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਆਰਬੀਆਈ ਨੇ ਚੌਥੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 5.1 ਫੀਸਦ ਰਹਿਣ ਦਾ ਅੰਦਾਜਾ ਲਗਾਇਆ ਹੈ। ਇਸ ਦੇ ਨਾਲ ਹੀ ਐੱਨਐੱਸਓ ਨੇ ਪਿਛਲੇ ਵਿੱਤੀ ਸਾਲ ਵਿੱਚ ਸਾਲਾਨਾ ਜੀਡੀਪੀ ਵਿਕਾਸ ਦਰ ਲਗਭਗ 7 ਫੀਸਦ ਰਹਿਣ ਦਾ ਅੰਦਾਜਾ ਲਗਾਇਆ ਹੈ।