ਪੰਜਾਬ

punjab

ETV Bharat / bharat

ਯੂਕਰੇਨ 'ਚ ਫਸੇ ਵਿਦਿਆਰਥੀਆਂ ਲਈ ਅੱਗੇ ਆਏ ਅਦਾਕਾਰ ਸੋਨੂੰ ਸੂਦ

ਭਾਰਤ ਆਪਣੇ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਸ ਸਭ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ।

ਅਦਾਕਾਰ ਸੋਨੂੰ ਸੂਦ ਯੂਕਰੇਨ 'ਚ ਫਸੇ ਵਿਦਿਆਰਥੀਆਂ ਲਈ ਆਏ ਅੱਗੇ
ਅਦਾਕਾਰ ਸੋਨੂੰ ਸੂਦ ਯੂਕਰੇਨ 'ਚ ਫਸੇ ਵਿਦਿਆਰਥੀਆਂ ਲਈ ਆਏ ਅੱਗੇ

By

Published : Mar 3, 2022, 12:26 PM IST

Updated : Mar 3, 2022, 12:51 PM IST

ਹੈਦਰਾਬਾਦ:ਅੱਜ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਅੱਠਵਾਂ ਦਿਨ (RUSSIA UKRAINE WAR 8TH DAY) ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਕੀਵ ਵਿੱਚ ਰੱਖਿਆ ਮੰਤਰਾਲੇ ਦੇ ਕੋਲ ਇੱਕ ਵੱਡਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰੂਸ ਨੇ ਯੂਕਰੇਨ ਦੇ ਵੱਡੇ ਸ਼ਹਿਰ ਖੇਰਸਨ 'ਤੇ ਵੀ ਕਬਜ਼ਾ ਕਰ ਲਿਆ ਹੈ।

ਭਾਰਤ ਆਪਣੇ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਸ ਸਭ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਹਨ।

ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਵੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਸੀ। ਸੋਨੂੰ ਸੂਦ ਲਈ ਲੋਕਾਂ ਲਈ ਮਸੀਹਾ ਹਨ। ਇਸ ਦੀ ਜਾਣਕਾਰੀ ਸੋਨੂੰ ਸੂਦ ਨੇ ਖੁਦ ਟਵਿਟ ਕਰਕੇ ਦਿੱਤੀ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋ ਬਾਹਰ ਕੱਢਣ ਵਿੱਚ ਕਾਮਯਾਬ ਹੋਏ ਹਨ।

ਸੋਨੂੰ ਸੂਦ ਨੇ ਇਸ ਬਾਰੇ ਟਵਿਟ ਕਰਦੇ ਲਿਖਿਆ ਕਿ 'ਇਹ ਮੇਰਾ ਫਰਜ਼ ਹੈ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਪੂਰੀ ਸਪੋਟ ਕੀਤੀ ਹੈ'।

ਇਸ ਦੇ ਨਾਲ ਹੀ ਕਈ ਭਾਰਤ ਆਏ ਵਿਦਿਆਰਥੀਆਂ ਨੇ ਸੋਨੂੰ ਸੂਦ ਦਾ ਧੰਨਵਾਦ ਕਰਦੇ ਹੋਏ ਸ਼ੋਸਲ ਮੀਡੀਆ 'ਤੇ ਵੀਡੀਓ ਸੇਅਰ ਕੀਤੀਆਂ ਹਨ।

ਇਹ ਵੀ ਪੜ੍ਹੋ:WAR: ਖੇਰਸਨ 'ਤੇ ਰੂਸ ਦਾ ਕਬਜ਼ਾ - ਕੀਵ ’ਚ ਲਗਾਤਾਰ ਧਮਾਕੇ, ਗੱਲਬਾਤ ਦੀ ਉਮੀਦ

Last Updated : Mar 3, 2022, 12:51 PM IST

ABOUT THE AUTHOR

...view details