ਪੰਜਾਬ

punjab

ETV Bharat / bharat

ਤੇਲੰਗਾਨਾ: ਚਿਕਨ ਵਿਵਾਦ ਨੂੰ ਲੈ ਕੇ ਤੇਜ਼ਾਬ ਹਮਲਾ ਦਸ ਜ਼ਖ਼ਮੀ - ਵੇਮੁਲਾਵਾੜਾ ਨਗਰਪਾਲਿਕਾ

ਚਿਕਨ ਵੇਚਣ ਵਾਲੇ ਦੁਕਾਨਦਾਰਾਂ 'ਤੇ ਇਕ ਵਿਅਕਤੀ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ ਹਮਲੇ ਕਾਰਨ ਸੜਕ 'ਤੇ ਚਿਕਨ ਵੇਚਣ ਵਾਲੇ ਸਮੂਹ ਦੇ ਦੁਕਾਨ ਮਾਲਿਕ ਸਮੇਤ 9 ਹੋਰ ਵਿਅਕਤੀ ਜਖ਼ਮੀ ਹੋ ਗਏ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਰਾਜਨਾ ਸਿਰੀਸਿਲਾ ਜ਼ਿਲ੍ਹੇ ਦੇ ਵੇਮੁਲਾਵਾੜਾ ਨਗਰਪਾਲਿਕਾ ਖੇਤਰ ਦੇ ਟਿੱਪਾਪੁਰ ਪਿੰਡ ਦੀ ਹੈ।

By

Published : Apr 1, 2022, 5:36 PM IST

ਤੇਲੰਗਨਾ:ਚਿਕਨ ਵੇਚਣ ਵਾਲੇ ਦੁਕਾਨਦਾਰਾਂ 'ਤੇ ਇਕ ਵਿਅਕਤੀ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ ਹਮਲੇ ਕਾਰਨ ਸੜਕ 'ਤੇ ਚਿਕਨ ਵੇਚਣ ਵਾਲੇ ਸਮੂਹ ਦੇ ਦੁਕਾਨ ਮਾਲਿਕ ਸਮੇਤ 9 ਹੋਰ ਵਿਅਕਤੀ ਜਖ਼ਮੀ ਹੋ ਗਏ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਰਾਜਨਾ ਸਿਰੀਸਿਲਾ ਜ਼ਿਲ੍ਹੇ ਦੇ ਵੇਮੁਲਾਵਾੜਾ ਨਗਰਪਾਲਿਕਾ ਖੇਤਰ ਦੇ ਟਿੱਪਾਪੁਰ ਪਿੰਡ ਦੀ ਹੈ।

ਪਿੰਡ ਟਿੱਪਾਪੁਰ ਦਾ ਰਹਿਣ ਵਾਲਾ ਹਰੀਸ਼ ਚਿਕਨ ਦੀ ਦੁਕਾਨ ਚਲਾਉਂਦਾ ਹੈ। ਜਦੋਂ ਕਿ ਸਪਤਗਿਰੀ ਕਲੋਨੀ ਦੇ ਕੁਝ ਦੁਕਾਨਦਾਰ ਉਸ ਦੀ ਦੁਕਾਨ ਤੋਂ ਚਿਕਨ ਖਰੀਦਣ ਆਏ ਸਨ। ਘਰ 'ਚ ਖਾਣਾ ਬਣਾਉਣ ਤੋਂ ਬਾਅਦ ਉਹ ਦੁਕਾਨ 'ਤੇ ਆਏ ਅਤੇ ਗੁਣਵੱਤਾ ਦਾ ਪਤਾ ਲੱਗਾ ਕਿ ਮੁਰਗਾ ਖਰਾਬ ਹੈ। ਤਕਰਾਰ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ।

ਹੰਗਾਮਾ ਰੋਕਣ ਆਏ ਹਰੀਸ਼ ਅਤੇ ਹੋਰਨਾਂ 'ਤੇ ਗੁੱਸੇ 'ਚ ਆਏ ਦੁਕਾਨਦਾਰਾਂ ਨੇ ਹਮਲਾ ਕਰ ਦਿੱਤਾ। ਰੇਹੜੀ ਵਾਲਿਆਂ ਨੇ ਉਨ੍ਹਾਂ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ 'ਚ 10 ਲੋਕ ਗੰਭੀਰ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਇਲਾਜ ਲਈ ਕਰੀਮਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵੇਮੁਲਾਵਾੜਾ ਕਸਬੇ ਦੇ ਸੀਆਈ ਵੈਂਕਟੇਸ਼ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-ਪੰਜਾਬ ਵਿਧਾਨਸਭਾ ’ਚ ਮਤਾ ਹੋਇਆ ਪਾਸ, ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

ABOUT THE AUTHOR

...view details