ਦਰਭੰਗਾ: ਰਿਲਾਇੰਸ ਇੰਡਸਟਰੀਜ਼ (Reliance Industries) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਬਿਹਾਰ ਦੇ ਦਰਭੰਗਾ ਤੋਂ ਗ੍ਰਿਫ਼ਤਾਰ (Arrested from Darbhanga in Bihar ) ਕੀਤਾ ਗਿਆ ਹੈ। ਮੁੰਬਈ ਪੁਲਸ ਉਸ ਨੂੰ ਦਰਭੰਗਾ ਦੇ ਬ੍ਰਹਮਪੁਰੀ ਦੇ ਮਣੀਗਾਚੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਈ ਹੈ। ਮੁਲਜ਼ਮ ਉੱਤੇ ਇਲਜ਼ਾਮ ਹੈ ਕਿ ਉਸ ਨੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਲੈਂਡਲਾਈਨ ਨੰਬਰ 1257 ਉੱਤੇ ਕਾਲ ਕਰਕੇ ਅੰਬਾਨੀ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਨਾਲ-ਨਾਲ ਹਸਪਤਾਲ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ।
ਦਰਭੰਗਾ ਦੇ ਬ੍ਰਹਮਪੁਰਾ ਦੇ ਮਨੀਗਾਚੀ ਤੋਂ ਗ੍ਰਿਫਤਾਰ ਵਿਅਕਤੀ ਦਾ ਨਾਂ ਰਾਕੇਸ਼ ਕੁਮਾਰ ਮਿਸ਼ਰਾ ਹੈ। ਉਸ ਕੋਲੋਂ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ, ਜਿਸ ਤੋਂ ਉਸ ਨੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ (Reliance Foundation Hospital) ਦੇ ਲੈਂਡਲਾਈਨ ਨੰਬਰ ਉੱਤੇ ਕਾਲ ਕੀਤੀ ਸੀ। ਦਰਭੰਗਾ ਦੇ ਐਸਐਸਪੀ ਆਕਾਸ਼ ਕੁਮਾਰ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੰਬਈ ਪੁਲੀਸ ਮੁਲਜ਼ਮ ਰਾਕੇਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਮੁੰਬਈ ਲੈ ਗਈ ਹੈ। ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਦਰਅਸਲ ਸਰ HN ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੁੱਧਵਾਰ ਨੂੰ ਇੱਕ ਅਣਜਾਣ ਨੰਬਰ ਤੋਂ ਇਹ ਧਮਕੀ ਭਰੀ ਕਾਲ ਆਈ।ਕਾਲਰ ਨੇ ਰਿਲਾਇੰਸ ਇੰਡਸਟਰੀਜ਼ (Reliance Industries) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ (Managing Director Mukesh Ambani ), ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਬੱਚਿਆਂ ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੂੰ ਫੋਨ ਕਰਨ ਵਾਲੇ ਨੇ ਹਸਪਤਾਲ ਨੂੰ ਉਡਾਉਣ ਦੀ ਧਮਕੀ (Threatened to blow up the hospital) ਵੀ ਦਿੱਤੀ।
ਇਸ ਸਾਲ 15 ਅਗਸਤ ਨੂੰ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਵੀ ਅਜਿਹੀ ਹੀ ਕਾਲ ਕੀਤੀ ਗਈ ਸੀ। ਇਸ ਦੇ ਨਾਲ ਹੀ, ਪਿਛਲੇ ਸਾਲ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ 'ਐਂਟੀਲੀਆ' ਦੇ ਬਾਹਰ 20 ਵਿਸਫੋਟਕ ਜੈਲੇਟਿਨ ਸਟਿਕਸ ਅਤੇ ਧਮਕੀ ਭਰੀ ਚਿੱਠੀ ਨਾਲ ਸਕਾਰਪੀਓ ਸੇਡਾਨ ਮਿਲੀ ਸੀ। ਐਂਟੀਲੀਆ ਦੀ ਸੁਰੱਖਿਆ ਟੀਮ ਨੇ ਸ਼ੱਕੀ ਸਕਾਰਪੀਓ ਗੱਡੀ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੇ ਨਾਲ ਪੁਲਿਸ ਟੀਮ ਤੁਰੰਤ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਫਰਵਰੀ 2021 ਵਿੱਚ, ਅੰਬਾਨੀ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ 'ਐਂਟੀਲੀਆ' ਨੇੜੇ ਵਿਸਫੋਟਕਾਂ ਨਾਲ ਭਰੀ ਇੱਕ ਸਪੋਰਟਸ ਯੂਟੀਲਿਟੀ ਵ੍ਹੀਕਲ (SUV) ਮਿਲੀ ਸੀ। ਬਾਅਦ ਵਿੱਚ ਘਟਨਾ ਦੇ ਸਬੰਧ ਵਿੱਚ ਤਤਕਾਲੀ ਪੁਲਿਸ ਅਧਿਕਾਰੀ ਸਚਿਨ ਵਾਜੇ ਸਮੇਤ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ:tourist KSRTC bus crash: 2 ਬੱਸਾਂ ਦੀ ਹੋਈ ਟੱਕਰ, ਹਾਦਸੇ ਵਿੱਚ ਬੱਚਿਆਂ ਸਮੇਤ 9 ਦੀ ਮੌਤ