ਪੰਜਾਬ

punjab

ETV Bharat / bharat

ਪਤਨੀ ਤੇ 2 ਧੀਆਂ ਦਾ ਕਤਲ ਕਰਨ ਵਾਲਾ ਮੁਲਜ਼ਮ ਕਾਬੂ - killing wife and 2 daughters arrested

ਉੱਤਰ ਪ੍ਰਦੇਸ਼ ਪੁਲਿਸ ਨੇ ਪਤਨੀ ਤੇ 2 ਧੀਆਂ ਦੇ ਕਤਲ ਕਰਨ ਵਾਲੇ ਮੁਲਜ਼ਮ ਨੁੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਜੋ ਕਿ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ।

ਪਤਨੀ ਤੇ 2 ਧੀਆਂ ਦਾ ਕਤਲ ਕਰਨ ਵਾਲਾ ਮੁਲਜ਼ਮ ਕਾਬੂ
ਪਤਨੀ ਤੇ 2 ਧੀਆਂ ਦਾ ਕਤਲ ਕਰਨ ਵਾਲਾ ਮੁਲਜ਼ਮ ਕਾਬੂ

By

Published : May 22, 2021, 8:21 PM IST

ਉੱਤਰ ਪ੍ਰਦੇਸ਼:ਬੁਲੰਦਸ਼ਹਿਰ ’ਚ ਆਪਣੀ ਪਤਨੀ ਦੇ 2 ਧੀਆਂ ਨੂੰ ਮੌਤ ਦੇ ਘਾਟ ਉਤਰਾਨ ਵਾਲੇ ਮੁਲਜ਼ਮ ਪਿਤਾ ਤੇ ਪਤੀ ਨੂੰ ਪੁਲਿਸ ਨੇ ਮੋਹਾਲੀ ਨੂੰ ਕਾਬੂ ਕਰ ਗਿਆ ਹੈ। ਪੁਲਿਸ ਨੇ ਇਸ ਫਰਾਰ ਮੁਲਜ਼ਮ ’ਤੇ 25 ਹਜ਼ਾਰ ਦੀ ਇਨਾਮੀ ਰਾਸ਼ੀ ਵੀ ਰੱਖੀ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫਰਾਰ ਸੀ ਜੋ ਪਹਿਲਾਂ ਗਾਜ਼ੀਆਬਾਦ ਤੇ ਦਿੱਲੀ ਵੀ ਰਿਹਾ ਜਿਥੇ ਇਹ ਭੀਖ ਮੰਗਦਾ ਸੀ ਤੇ ਬੱਸ ਅੱਡੇ ’ਤੇ ਹੀ ਸੌਂ ਜਾਂਦਾ ਸੀ।

ਪਤਨੀ ਤੇ 2 ਧੀਆਂ ਦਾ ਕਤਲ ਕਰਨ ਵਾਲਾ ਮੁਲਜ਼ਮ ਕਾਬੂ

ਪੁਲਿਸ ਨੇ ਦੱਸਿਆ ਕਿ 2 ਮਾਰਚ ਨੂੰ ਮੁਲਜ਼ਮ ਸਈਦ ਨੇ ਸ਼ਿਕਾਰਪੁਰ ਕੋਤਵਾਲੀ ਖੇਤਰ ਦੇ ਮੁਹੱਲਾ ਅੰਬੇਡਕਰਨਗਰ ਵਿਖੇ ਆਪਣੀ ਪਤਨੀ ਅਤੇ ਉਸ ਦੀਆਂ ਦੋ ਬੇਟੀਆਂ ਨੂੰ ਸਰੀਆ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਕੁੱਟ ਮਾਰ ਦਿੱਤਾ ਸੀ। ਜਿਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ।

ਇਹ ਵੀ ਪੜੋ: ਧਾਰਮਿਕ ਸਥਾਨਾਂ ਤੇ ਸਰਕਾਰੀ ਦਫ਼ਤਰਾਂ ਨੂੰ ਕੀਤਾ ਸੈਨੇਟਾਈਜ

ਉਥੇ ਹੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਕਾਰਨ ਉਹ ਉਸ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ। ਪੁਲਿਸ ਨੇ ਦੱਸਿਆ ਕਿ ਪਤਨੀ ਦਾ ਸਾਥ ਉਸ ਦੀਆਂ ਬੇਟੀਆਂ ਤੇ ਬੇਟਾ ਵੀ ਦਿੰਦਾ ਸੀ ਜਿਸ ਕਾਰਨ ਉਹ ਉਹਨਾਂ ਨੂੰ ਵੀ ਮਾਰਨਾ ਚਾਹੁੰਦਾ ਸੀ, ਪਰ ਬੇਟਾ ਉਸ ਦਿਨ ਘਰ ਨਹੀਂ ਸੀ ਜਿਸ ਕਾਰਨ ਉਹ ਬਚ ਗਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਦਿੱਲੀ ਤੋਂ ਪਰਤ ਰਹੇ ਕਿਸਾਨ ਕੋਰੋਨਾ ਟੈਸਟ ਕਰਵਾਉਣ - ਬਾਜਵਾ

ABOUT THE AUTHOR

...view details