ਉਨਾ: ਜ਼ਿਲ੍ਹਾ ਉਨਾ ਦੇ ਹਰੌਲੀ ਤੋਂ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਹਰੌਲੀ ਦੇ ਅਧੀਨ ਅਪਰ ਭੇਡਾ ਵਿਖੇ ਇੱਕ ਪ੍ਰਵਾਸੀ ਨੌਜਵਾਨ ਨੇ ਮਾਂ ਧੀ ਸਮੇਤ ਕਰੀਬ ਅੱਧਾ ਦਰਜਨ ਲੋਕਾਂ ਉੱਤੇ ਦਾਤ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ 18 ਸਾਲਾ ਪ੍ਰਵਾਸੀ ਮਜ਼ਦੂਰ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ 13 ਸਾਲਾ ਨਾਬਾਲਗ ਕੁੜੀ ਗੰਭੀਰ ਰੂਪ ਨਾਲ ਫੱਟੜ ਹੋ ਗਈ ਜਿਸ ਨੂੰ ਇਲਾਜ ਲਈ ਖੇਤਰੀ ਹਸਪਤਾਲ ਦੇ ਬਾਅਦ ਪੀਜੀਆਈ ਚੰਡੀਗੜ੍ਹ ਰੇਫਰ ਕੀਤਾ ਗਿਆ। ਉੱਥੇ ਹੋਰ 4 ਫੱਟੜਾਂ ਨੂੰ ਉਨਾ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਮ੍ਰਿਤਕ ਦੀ ਪਛਾਣ ਰਣਵੀਰ ਪੁੱਤਰ ਵਿਨੋਦ ਸ਼ਾਹ ਨਿਵਾਸੀ ਬਿਹਾਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੇਹ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਤਲ ਦਾ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਖੇਤਰ ਵਿੱਚ ਮਜ਼ਦੂਰੀ ਕਰਨ ਲਈ ਆਇਆ ਸੀ।
4 ਪ੍ਰਵਾਸੀ ਫੱਟੜ
ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ 3 ਵਜੇ ਪੰਡੋਗਾ ਪੁਲਿਸ ਨੂੰ ਸੂਚਨਾ ਮਿਲੀ ਕਿ ਸ਼ੰਕਰ ਨਿਵਾਸੀ ਬਿਹਾਰ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਤੇ ਤੇਜ਼ਧਾਰ ਵਾਲੇ ਹਥਿਆਰ ਨਾਲ ਹਮਲਾ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਉੱਤੇ ਪੁਹੰਚੀ ਤਾਂ ਮੁਲਜ਼ਮ ਨੇ ਪਿੰਡ ਦੀ ਸੀਮਾ ਦੇਵੀ ਅਤੇ ਉਸ ਦੀ ਧੀ ਅੰਜਲੀ, ਸਮੇਤ ਨਿਖਿਲ, ਮਨੋਜ, ਰਣਜੀਤ, ਰਣਵੀਰ ਕੁਮਾਰ ਉੱਤੇ ਦਰਾਤ ਨਾਲ ਹਮਲਾ ਕੀਤਾ ਹੈ। ਮਾਂ ਅਤੇ ਧੀ ਪਿੰਡ ਦੀ ਹੀ ਰਹਿਣ ਵਾਲੀ ਹੈ ਜਦਕਿ ਹੋਰ 4 ਨੌਜਵਾਨ ਪ੍ਰਵਾਸੀ ਦੱਸੇ ਜਾ ਰਹੇ ਹਨ।
ਮੁਲਜ਼ਮ ਪੁਲਿਸ ਦੀ ਗ੍ਰਿਫ਼ਤ 'ਚ
ਹਮਲੇ 'ਚ ਫੱਟੜ ਸਾਰੇ ਹੀ ਖੇਤਰੀ ਹਸਪਤਾਲ ਉਨਾ ਲਿਆਂਦਾ ਗਿਆ ਜਿੱਥੇ ਰਣਵੀਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਗੰਭੀਰ ਹਾਲਤ ਵਿੱਚ ਅੰਜਲੀ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ। ਡੀਐਸਪੀ ਹਰੋਲੀ ਅਨਿਲ ਮੇਹਤਾ ਨੇ ਕਿਹ ਕਿ ਸੂਚਨਾ ਮਿਲਣ ਦੇ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਜਿੱਥੇ ਪੁਲਿਸ ਨੇ ਮੁਲਜ਼ਮ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ। ਉੱਥੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।