ਪੰਜਾਬ

punjab

ETV Bharat / bharat

ਰਾਜਸਥਾਨ: ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਇੱਕ ਵਿਅਕਤੀ ਕੀਤਾ ਕਾਬੂ

ਬੀਕਾਨੇਰ ਰੇਂਜ ਆਈਜੀ ਦੇ ਨਿਰਦੇਸ਼ ’ਤੇ ਚੁਰੂ ਦੀ ਸਦਰ ਥਾਣਾ ਅਤੇ ਡੀਐਸਟੀ ਟੀਮ ਨੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ। ਟੀਮ ਨੇ ਇੱਕ ਕਿਲੋ 400 ਗ੍ਰਾਮ ਅਫੀਮ ਅਤੇ 25 ਕਿਲੋ ਡੋਡਾ ਪੋਸਤ ਦੇ ਨਾਲ ਇੱਕ ਮੁਲਜ਼ਮ ਕਾਬੂ ਕੀਤਾ। ਮੁਲਜ਼ਮ ਪਿਆਜ਼ ਦੀ ਆੜ ’ਚ ਤਸਕਰੀ ਕਰ ਰਿਹਾ ਸੀ।

ਰਾਜਸਥਾਨ: ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਇੱਕ ਵਿਅਕਤੀ ਕੀਤਾ ਕਾਬੂ
ਰਾਜਸਥਾਨ: ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਇੱਕ ਵਿਅਕਤੀ ਕੀਤਾ ਕਾਬੂ

By

Published : Jun 6, 2021, 5:45 PM IST

ਚੁਰੂ: ਬੀਕਾਨੇਰ ਰੇਂਜ ਆਈਜੀ ਦੇ ਨਿਰਦੇਸ਼ ’ਤੇ ਚੁਰੂ ਦੀ ਸਰਦ ਥਾਣਾ ਅਤੇ ਡੀਐਸਟੀ ਟੀਮ ਨੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਦੋਨਾਂ ਟੀਮਾਂ ਨੇ ਸੰਯੁਕਤ ਕਾਰਵਾਈ ਕਰਦੇ ਹੋਏ ਅਫੀਮ ਅਤੇ ਨਾਜਾਇਜ਼ ਡੋਡਾ-ਪੋਸਤ ਦੀ ਤਸਕਰੀ ਕਰਦੇ ਹੋਏ ਪੰਜਾਬ ਦੇ ਰਹਿਣ ਵਾਲੇ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਰਾਜਸਥਾਨ: ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਇੱਕ ਵਿਅਕਤੀ ਕੀਤਾ ਕਾਬੂ

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਅਮਿਤ ਕੁਮਾਰ ਸਵਾਮੀ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਰਾਮਸਰਾ ਬਾਈਪਾਸ ਤੇ ਨਾਕਾਬੰਦੀ ਦੇ ਦੌਰਾਨ ਪੰਜਾਬ ਨਿਵਾਸੀ ਰਾਮਜੀਤ ਦੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਾਂ ਟਰੱਕ ’ਚ ਪਿਆਜ ਦੇ ਕੱਟੇ ਦੀ ਆੜ ’ਚ ਅਫੀਮ ਅਤੇ ਡੋਡਾ ਪੋਸਤ ਭਰਾ ਸੀ। ਟੀਮ ਨੇ ਕਾਰਵਾਈ ਦੇ ਦੌਰਾਨ ਆਰੋਪੀ ਨੂੰ ਗ੍ਰਿਫਤਾਰ ਕਰ ਟਰੱਕ ਨੂੰ ਜਬਤ ਕਰ ਲਿਆ। ਟੀਮ ਨੇ ਟਰੱਕ ਤੋਂ ਇੱਕ ਕਿਲੋ 400 ਗ੍ਰਾਮ ਅਫੀਮ ਅਤੇ 25 ਕਿਲੋ ਨਾਜਾਇਜ਼ ਡੋਡਾ-ਪੋਸਤ ਬਰਾਮਦ ਕੀਤਾ ਹੈ। ਉੱਥੇ ਹੀ ਮੁਲਜ਼ਮ ਦੇ ਖਿਲਾਫ ਸਦਰ ਥਾਣੇ ਚ ਐਨਡੀਪੀਐਸ ਐਕਟ ਦੀ ਧਾਰਾਵਾਂ ਚ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਦੂੱਧਵਾਖਾਰਾ ਥਾਣੇ ਦੇ ਅਧਿਕਾਰੀ ਰਾਮਵਿਲਾਸ ਬਿਸ਼ਣੋਈ ਨੂੰ ਸੌਂਪ ਦਿੱਤਾ ਗਿਆ ਹੈ।

ਸਦਰ ਐਸਐਚਓ ਦੇ ਮੁਤਾਬਿਕ ਸ਼ੁਰੂਆਤੀ ਪੁੱਛਗਿੱਛ ’ਚ ਅਫੀਮ ਅਤੇ ਨਾਜਾਇਜ਼ ਡੋਡਾ-ਪੋਸਤ ਦੇ ਚਿਤੌੜਗੜ੍ਹ ਤੋਂ ਪੰਜਾਬ ਤਸਕਰੀ ਕਰਨ ਦੀ ਗੱਲ ਸਾਹਮਣੇ ਆਈ ਹੈ। ਜਬਤ ਨਸ਼ੇ ਦੀ ਖੇਪ ਦੀ ਕੀਮਤ ਦੇ ਕਰੀਬ ਅੱਠ ਲੱਖ ਰੁਪਏ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਮੁਲਜ਼ਮ ਚਿਤੌੜਗੜ੍ਹ ਤੋਂ ਕਿਸ ਕੋਲੋਂ ਇਹ ਅਫੀਮ ਅਤੇ ਡੋਡਾ-ਪੋਸਤ ਲੈ ਕੇ ਲਾਇਆ ਸੀ ਅਤੇ ਪੰਜਾਬ ਸਪਲਾਈ ਕਰਨ ਲਈ ਜਾ ਰਿਹਾ ਸੀ।

ਇਹ ਵੀ ਪੜੋ: ਕੱਲ੍ਹ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪੇਗੀ ਕਮੇਟੀ, ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਤੈਅ ?

ABOUT THE AUTHOR

...view details