ਨਵੀਂ ਦਿੱਲੀ: ਆਈਜੀਆਈ ਏਅਰਪੋਰਟ ਦੇ ਨੇੜੇ ਇੱਕ ਹੋਟਲ ’ਚ 28 ਸਾਲਾਂ ਦੀ ਔਰਤ ਨਾਲ ਛੇੜਛਾੜ ਅਤੇ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ਪੁਲਿਸ ਨੇ ਜ਼ਬਰ-ਜਨਾਹ ਅਤੇ ਛੇੜਛਾੜ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਗ੍ਰਿਫ਼ਤਾਰ ਕੀਤੇ ਗਏ ਦੋਨੋ ਆਰੋਪੀ ਦਿੱਲੀ ਦੇ ਲਾਜਪਤ ਅਤੇ ਸਾਕੇਤ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਏਅਰਪੋਰਟ ਡੀਸੀਪੀ ਦੁਆਰਾ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਦੋਹਾਂ ਆਰੋਪੀਆਂ ਦਾ 4 ਦਿਨ ਦਾ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਪੀੜ੍ਹਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ 18 ਨਵੰਬਰ ਨੂੰ ਮੁੰਬਈ ਤੋਂ ਦਿੱਲੀ ਪਹੁੰਚੀ ਸੀ ਅਤੇ 19 ਨਵੰਬਰ ਨੂੰ ਆਪਣੇ ਫੇਸਬੁੱਕ ਦੋਸਤ ਅਤੇ ਉਸਦੇ ਸਾਥੀ ਸਮੇਤ ਕਨਾਟ ਪਲੇਸ ਗਈ ਸੀ। ਪਰ ਵਾਪਸੀ ਮੌਕੇ ਦੋਹਾਂ ਵਿੱਚੋਂ ਇੱਕ ਆਰੋਪੀ ਨੇ ਛੇੜਛਾੜ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੂਸਰੇ ਆਰੋਪੀ ਨੂੰ ਛੇੜਛਾੜ ਕਰਨ ਵਾਲੇ ਆਪਣੇ ਸਾਥੀ ਨੂੰ ਉਸਦੇ ਘਰ ਛੱਡ ਦਿੱਤਾ। ਉਸ ਤੋਂ ਬਾਅਦ ਜਿਹੜਾ ਆਰੋਪੀ ਪੀੜ੍ਹਤਾ ਨੂੰ ਹੋਟਲ ਵਾਪਸ ਛੱਡ ਕੇ ਗਿਆ, ਉਸਨੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਜ਼ਬਰ-ਜਨਾਹ ਕੀਤਾ।