ਨਵੀਂ ਦਿੱਲੀ:ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਉਪ ਰਾਜਪਾਲ ਵੀ.ਕੇ.ਸਕਸੈਨਾ (Lieutenant Governor VK Saxena) ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ (AAP MLA Amanatullah Khan) ਨੂੰ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕਿਹਾ ਗਿਆ ਹੈ ਕਿ ਖਾਨ ਅਪਰਾਧੀ ਅਤੇ ਬਦਮਾਸ਼ ਹੈ ਅਤੇ ਗਵਾਹਾਂ ਨੂੰ ਪੇਸ਼ ਹੋਣ ਤੋਂ ਰੋਕ ਰਿਹਾ ਹੈ।
ਦਿੱਲੀ ਵਕਫ ਬੋਰਡ (Delhi Waqf Board) 'ਚ ਬੇਨਿਯਮੀਆਂ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਏਸੀਬੀ ਵੱਲੋਂ ਲਿਖੇ ਪੱਤਰ ਤੋਂ ਪਹਿਲਾਂ ਹੀ ਉਪ ਰਾਜਪਾਲ ਨੇ ਸੀਬੀਆਈ ਨੂੰ ਉਸ ਖ਼ਿਲਾਫ਼ ਮਿਲੀ ਸ਼ਿਕਾਇਤ ਦੀ ਜਾਂਚ ਦੀ ਸਿਫ਼ਾਰਸ਼ ਕੀਤੀ ਸੀ। ਦਰਅਸਲ, ਨਵੰਬਰ 2016 ਵਿੱਚ, ਸੀਬੀਆਈ (CBI) ਨੇ ਵਕਫ਼ ਬੋਰਡ ਵਿੱਚ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਅਮਾਨਤੁੱਲਾ ਖ਼ਾਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।ਸੀਬੀਆਈ ਨੇ ਖ਼ਾਨ ਅਤੇ ਹੋਰਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਸੀ। ਇਸ ਦੇ ਨਾਲ ਹੀ ਏਸੀਬੀ ਵਿਧਾਇਕ ਦੇ ਖਿਲਾਫ ਸਮਾਨੰਤਰ ਜਾਂਚ ਵੀ ਕਰ ਰਹੀ ਹੈ।