ਪੰਜਾਬ

punjab

ETV Bharat / bharat

ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ - 146 ਕਰਮਚਾਰੀ ਕਰੋਨਾ ਪਾਜ਼ੀਟਿਵ

ਪਿਛਲੇ ਦੋ ਦਿਨਾਂ ਵਿੱਚ ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਟ ਡਾਕਟਰਾਂ ਅਤੇ ਸਟਾਫ਼ ਸਮੇਤ ਚੰਡੀਗੜ੍ਹ ਪੀਜੀਆਈ ਵਿੱਚ ਕੁੱਲ 146 ਕੋਰੋਨਾ ਪਾਜ਼ੀਟਿਵ(CORONA POSITIVE) ਡਾਕਟਰ ਪਾਏ ਗਏ ਹਨ। ਜਿਸ ਕਾਰਨ ਚੰਡੀਗੜ੍ਹ ਪੀਜੀਆਈ ਵਿੱਚ ਹੜਕੰਪ ਮੱਚ ਹੋਇਆ ਹੈ।

ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ
ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ

By

Published : Jan 6, 2022, 11:51 AM IST

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਨਾਲ ਓਮੀਕਰੋਨ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰਿਆਣਾ ਸਮੇਤ ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਟ ਡਾਕਟਰਾਂ ਅਤੇ ਸਟਾਫ਼ ਸਮੇਤ ਚੰਡੀਗੜ੍ਹ ਪੀਜੀਆਈ ਵਿੱਚ ਕੁੱਲ 146 ਕੋਰੋਨਾ ਪਾਜ਼ੀਟਿਵ ਡਾਕਟਰ ਪਾਏ ਗਏ ਹਨ। ਜਿਸ ਕਾਰਨ ਚੰਡੀਗੜ੍ਹ ਪੀਜੀਆਈ(CHANDIGARH PGI) ਵਿੱਚ ਹੜਕੰਪ ਮੱਚ ਹੋਇਆ ਹੈ।

ਚੰਡੀਗੜ੍ਹ ਪੀਜੀਆਈ ਦੀ ਪ੍ਰੋਫੈਸਰ ਵੀਕੇਐਸ ਲਕਸ਼ਮੀ ਨੇ ਦੱਸਿਆ ਕਿ ਇਹ ਕੇਸ ਪਿਛਲੇ ਦੋ ਦਿਨਾਂ ਵਿੱਚ ਆਏ ਹਨ। ਇਹ ਸਾਰੇ ਮਾਮਲੇ ਹਲਕੇ ਦੇ ਹਨ। ਸਾਰਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸਾਰੇ ਕੋਰੋਨਾ ਪਾਜ਼ੀਟਿਵ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਇਸ ਤੋਂ ਇਲਾਵਾ ਜੇਕਰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਅਤੇ ਸੈਕਟਰ 32 ਦੇ ਹਸਪਤਾਲ ਦੀ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਸਾਰੇ ਹੈਲਥ ਕੇਅਰ ਵਰਕਰਾਂ, ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਸਮੇਤ 196 ਦੇ ਕਰੀਬ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਮਾਮਲੇ ਪਿਛਲੇ ਦਸ ਦਿਨਾਂ ਵਿੱਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:ਭਾਰਤ 'ਚ 8 ਦਿਨਾਂ 'ਚ 6 ਗੁਣਾ ਤੇਜ਼ੀ ਨਾਲ ਵਧਿਆ ਕੋਰੋਨਾ, ਦੁਨੀਆ 'ਚ ਓਮੀਕਰੋਨ ਨਾਲ ਹੁਣ ਤੱਕ 108 ਮੌਤਾਂ

ABOUT THE AUTHOR

...view details