ਰੋਹਤਕ: ਪੰਜਾਬ ’ਚ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਨੇ ਜਿਸ ਤਰ੍ਹਾਂ ਭਾਜਪਾ ਦੇ ਵਿਧਾਇਕ ਦੇ ਕੱਪੜੇ ਫਾੜਕੇ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਇਨੇਲੋ ਦੇ ਲੀਡਰ ਅਭੈ ਸਿੰਘ ਚੌਟਾਲਾ ਵੀ ਹਰਿਆਣਾ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਉਸੇ ਰਾਹ ’ਤੇ ਚਲਣ ਦੀ ਨਸੀਹਤ ਦਿੱਤੀ ਹੈ।
ਰੋਹਤਕ ਤੇ ਮਕੜੌਲੀ ਟੋਲ ਪਲਾਜ਼ਾ ’ਤੇ ਚੱਲ ਰਹੇ ਕਿਸਾਨਾਂ ਨੂੰ ਧਰਨੇ ’ਤੇ ਪਹੁੰਚੇ ਇਨੈਲੋ ਦੇ ਰਾਸ਼ਟਰੀ ਸਕੱਤਰ ਅਭੈ ਸਿੰਘ ਚੌਟਾਲਾ ਨੇ ਮੰਚ ਤੋਂ ਐਲਾਨ ਕਰ ਦਿੱਤਾ ਕਿ ਭਾਜਪਾ ਦਾ ਕੋਈ ਵੀ ਵਿਧਾਇਕ ਆਉਣ ਤਾਂ ਉਸ ਨੂੰ ਨੰਗਾ ਕਰ ਬੰਨ੍ਹ ਲਿਓ।
ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਜਪਾ ਦੇ ਲੀਡਰ ਜਦੋਂ ਵਿਰੋਧੀ ਧਿਰ ’ਚ ਸਨ ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਉਠਾਉਣ ਲਈ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਦੇ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ’ਚ ਕਿਹਾ ਸੀ ਹੁਣ ਲੋਕ ਉਨ੍ਹਾਂ ਦੇ ਕੱਪੜੇ ਉਤਾਰਨਾ ਸ਼ੁਰੂ ਕਰ ਦੇਣਗੇ, ਅਜਿਹਾ ਹੀ ਪੰਜਾਬ ’ਚ ਭਾਜਪਾ ਦੇ ਵਿਧਾਇਕ ਨਾਲ ਹੋਇਆ ਹੈ।
ਉਨ੍ਹਾਂ ਨੇ ਮਕੜੌਲੀ ਟੋਲ ਪਲਾਜ਼ਾ ’ਤੇ ਕਿਸਾਨੀ ਧਰਨੇ ਮੌਕੇ ਮੰਚ ਤੋਂ ਐਲਾਨ ਕਰ ਦਿੱਤਾ ਕਿ ਕੋਈ ਵੀ ਭਾਜਪਾ ਜਾ ਲੀਡਰ ਆਵੇ ਤਾਂ ਉਸਨੂੰ ਨੰਗਾ ਕਰਕੇ ਖੰਭੇ ਨਾਲ ਬੰਨ੍ਹ ਲਿਓ। ਉਨ੍ਹਾਂ ਕਿਹਾ ਕਿ ਅਸੀਂ ਵੀ ਵਿਧਾਨ ਸਭਾ ’ਚ ਮਤਾ ਪਾਸ ਕਰਕੇ ਆਵਾਜ਼ ਉਠਾਈ ਸੀ, ਪਰ ਕਾਂਗਰਸ ਨੇ ਵਿਧਾਨ ਸਭਾ ’ਚ ਤਿੰਨ ਖੇਤੀ ਕਾਨੂੰਨਾਂ ’ਤੇ ਚਰਚਾ ਨੂੰ ਲੈਕੇ ਵਾਕ ਆਊਟ ਕਰ ਦਿੱਤਾ ਸੀ, ਹੂਡਾ ਨੇ ਆਵਾਜ਼ ਬੁਲੰਦ ਨਹੀਂ ਕੀਤੀ ਸੀ।