ਪੰਜਾਬ

punjab

ETV Bharat / bharat

AAP ਸਾਂਸਦ ਸੰਜੇ ਸਿੰਘ ਦਾ ਇਲਜ਼ਾਮ- ਭਾਜਪਾ ਨੇ ਮੇਰੇ ਘਰ ਉੱਤੇ ਕਰਵਾਇਆ ਹਮਲਾ - SANJAY SINGH

ਆਪ ਪਾਰਟੀ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਨੇ ਰਾਮ ਮੰਦਰ ਨਿਰਮਾਣ ਦੇ ਲਈ ਖਰੀਦੀ ਜਾ ਰਹੀ ਜ਼ਮੀਨ ਵਿੱਚ ਘੋਟਾਲੇ ਦੇ ਇਲਜ਼ਾਮਾਂ ਨੂੰ ਲੈ ਕੇ ਬੀਤੇ 2 ਦਿਨਾਂ ਤੋਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਤੇ ਭਾਜਪਾ ਦੇ ਖ਼ਿਲਾਫ਼ ਹਮਲਾਵਰ ਹੈ। ਇਸ ਵਿਚਾਲੇ ਸੰਜੇ ਸਿੰਘ ਨੇ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਘਰ ਉੱਤੇ ਹਮਲੇ ਹੋਇਆ ਹੈ।

ਫ਼ੋਟੋ
ਫ਼ੋਟੋ

By

Published : Jun 15, 2021, 2:31 PM IST

ਨਵੀਂ ਦਿੱਲੀ: ਆਪ ਪਾਰਟੀ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਨੇ ਰਾਮ ਮੰਦਰ ਨਿਰਮਾਣ ਦੇ ਲਈ ਖਰੀਦੀ ਜਾ ਰਹੀ ਜ਼ਮੀਨ ਵਿੱਚ ਘੋਟਾਲੇ ਦੇ ਇਲਜ਼ਾਮਾਂ ਨੂੰ ਲੈ ਕੇ ਬੀਤੇ 2 ਦਿਨਾਂ ਤੋਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਤੇ ਭਾਜਪਾ ਦੇ ਖ਼ਿਲਾਫ਼ ਹਮਲਾਵਰ ਹੈ। ਇਸ ਵਿਚਾਲੇ ਸੰਜੇ ਸਿੰਘ ਨੇ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਘਰ ਉੱਤੇ ਹਮਲੇ ਹੋਇਆ ਹੈ।

ਸੰਜੇ ਸਿੰਘ ਨੇ ਇਸ ਟਵੀਟ ਵਿੱਚ ਲਿਖਿਆ ਹੈ ਕਿ ਮੇਰੇ ਘਰ ਉੱਤੇ ਹਮਲਾ ਹੋਇਆ ਹੈ। ਕੰਨ ਖੋਲ ਕੇ ਸੁਣ ਲੋ ਭਾਜਪਾਈਓ ਚਾਹੇ ਜਿੰਨੇ ਗੁੰਡਾਗਰਦੀ ਕਰ ਲੋ ਪ੍ਰਭੂ ਸ੍ਰੀ ਰਾਮ ਦੇ ਨਾਂਅ ਉੱਤੇ ਬਣਨ ਵਾਲੇ ਮੰਦਰ ਵਿੱਚ ਚੰਦਾ ਚੋਰੀ ਨਹੀਂ ਕਰਨ ਦਵਾਂਗਾ। ਇਸ ਦੇ ਲਈ ਚਾਹੇ ਮੇਰੀ ਹੱਤਿਆ ਹੋ ਜਾਵੇ।

ਵੇਖੋ ਵੀਡੀਓ

ਹਿਰਾਸਤ 'ਚ ਲਏ ਦੋ ਸ਼ੱਕੀ

ਸਾਂਸਦ ਸੰਜੇ ਸਿੰਘ ਦੇ ਘਰ ਉੱਤੇ ਹੋਏ ਹਮਲੇ ਨੂੰ ਲੈ ਕੇ ਨਵੀਂ ਦਿੱਲੀ ਜ਼ਿਲ੍ਹਾ ਡੀਸੀਪੀ ਦੀਪਕ ਯਾਦਵ ਨੇ ਆਪਣਾ ਬਿਆਨ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਂਸਦ ਦੇ ਘਰ ਦੇ ਬਾਹਰ ਨੇਮ ਪਲੇਟ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details