ਲਖਨਊ :ਲਖੀਮਪੁਰ ਖੀਰੀ (Lakhimpur Khiri) ਜਾਣ ਤੋਂ ਪਹਿਲਾ ਆਪ ਦੇ ਵਫਦ ਨੇ ਪ੍ਰੈਸ ਕਾਨਫਰੰਸ (Press conference) ਕੀਤੀ। ਇਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ (Incharge and MLA Raghav Chadha) ਨੇ ਮੀਡੀਆ ਨੂੰ ਸੰਬੋਧਤ ਕਰਦੇ ਕਿਹਾ ਕਿ ਆਪ ਦਾ ਵਫਦ ਲਖਨਊ ਤੋਂ ਲਖੀਮਪੁਰ ਖੀਰੀ (Lucknow to Lakhimpur Khiri) ਜਾ ਕੇ ਪੀੜਤ ਪਰਿਵਾਰਾਂ ਨੂੰ ਮਿਲੇਗਾ।
ਭਾਜਪਾ ਨੂੰ ਆੜੇ ਹੱਥੀਂ ਲੈਂਦੇ ਉਨ੍ਹਾਂ ਕਿਹਾ ਕਿ ਲਖੀਮਪੁਰ ਵਿੱਚ ਭਾਜਪਾ ਦੇ ਨੇਤਾ ਤੇ ਉਨ੍ਹਾਂ ਦੇ ਵਿਗੜੇ ਬੇਟੇ ਨੇ ਜੋ ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਦੀ ਤਰ੍ਹਾਂ ਕੁਚਲਣ ਦੀ ਜੋ ਕਰਤੂਤ ਦਿਖਾਈ, ਉਸ ਤੋਂ ਪਤਾ ਚਲਦਾ ਹੈ ਕਿ ਭਾਜਪਾ ਕਿਵੇਂ ਦੇਸ਼ ਦੇ ਕਿਸਾਨਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ।
ਨਾਜ਼ੀ ਜਰਮਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਜਿਵੇਂ ਹਿਟਲਰ ਨੇ ਲੱਖਾਂ ਲੋਕਾਂ ਨੂੰ ਗੈਸ ਚੈਂਬਰ ਵਿੱਚ ਪਾ ਕੇ ਮਾਰਿਆ, ਉਸ ਤਰੀਕੇ ਨਾਲ ਅੱਜ ਭਾਜਪਾ ਦੇਸ਼ ਵਿੱਚ ਕਿਸਾਨਾਂ ਨੂੰ ਕੁਚਲਣ ਲੱਗੀ ਹੋਈ ਹੈ।
ਵਾਇਰਲ ਵੀਡਿਓ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਥੋੜੀ-ਬਹੁਤੀ ਸ਼ੰਕਾਂ ਸੀ ਉਹ ਇਸ ਦਿਲ ਦਹਿਲਾਉਣ ਵਾਲੀ ਵੀਡਿਓ ਤੋਂ ਬਾਅਦ ਸਾਫ ਹੋ ਗਈ। ਸ਼ਰੇਆਮ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਜਪਾ ਦੇ ਕੇਂਦਰੀ ਮੰਤਰੀ ਦੇ ਬੇਟੇ ਨੇ ਕਿਸਾਨਾਂ ਦੇ ਪਿੱਛੋਂ ਉਨ੍ਹਾਂ 'ਤੇ ਗੱਡੀ ਚੜਾ ਕੇ ਉਨ੍ਹਾਂ ਨੂੰ ਘੜੀਸਦੇ ਹੋਏ ਉਨ੍ਹਾਂ ਦਾ ਕਤਲ ਕਰ ਦਿੱਤਾ।