ਪੀੜਤ ਮਹਿਲਾ ਤੇ ਆਪ ਆਗੂ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਆਪਣਾ ਪੱਖ ਰੱਖਿਆ ਸ਼੍ਰੀਗੰਗਾਨਗਰ: ਸ਼੍ਰੀਗੰਗਾਨਗਰ 'ਚ ਇਕ ਔਰਤ ਨੇ ਪੰਜਾਬ ਦੇ ਅਬੋਹਰ 'ਚ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ ਖ਼ਿਲਾਫ਼ ਛੇੜਛਾੜ ਅਤੇ ਗਰਭਪਾਤ ਕਰਵਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਦੀਪ ਕੰਬੋਜ ਦੇ ਤਿੰਨ ਹੋਰ ਸਾਥੀਆਂ 'ਤੇ ਵੀ ਇਸ ਮਾਮਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਮਹਿਲਾ ਥਾਣਾ ਸ਼੍ਰੀਗੰਗਾਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ 'ਆਪ' ਆਗੂ'ਤੇ ਲਗਾਏ ਆਰੋਪ:-ਪੰਜਾਬ ਦੇ ਅਬੋਹਰ 'ਚ ਪ੍ਰੈੱਸ ਕਾਨਫਰੰਸ 'ਚ ਸ਼੍ਰੀਗੰਗਾਨਗਰ ਦੀ ਰਹਿਣ ਵਾਲੀ ਇਸ ਔਰਤ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਅਤੇ ਨਸ਼ੇ ਦੇ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਔਰਤ ਨੇ ਦੱਸਿਆ ਕਿ ਉਹ ‘ਆਪ’ ਵਿਧਾਇਕ ਕੁਲਦੀਪ ਕੁਮਾਰ ਦੀਪ ਕੰਬੋਜ ਤੋਂ ਆਪਣੇ ਪਰਿਵਾਰ ਖ਼ਿਲਾਫ਼ ਦਰਜ ਕੇਸ ਵਿੱਚ ਮਦਦ ਮੰਗਣ ਗਈ ਸੀ।
ਸ੍ਰੀਗੰਗਾਨਗਰ ਤੇ ਚੰਡੀਗੜ੍ਹ ਵਿੱਚ ਜਿਨਸੀ ਸ਼ੋਸ਼ਣ:-ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਕਿਹਾ ਕਿ ਪਾਰਟੀ ਦਫ਼ਤਰ ਵਿੱਚ ਕਾਫੀ ਭੀੜ ਹੈ, ਇਸ ਲਈ ਉਹ ਉਨ੍ਹਾਂ ਨਾਲ ਵੱਖਰੇ ਤੌਰ ’ਤੇ ਗੱਲ ਕਰਨਗੇ। ਇਸ ਤੋਂ ਬਾਅਦ ਦੀਪ ਕੰਬੋਜ ਨੇ ਸ਼੍ਰੀਗੰਗਾਨਗਰ ਦੇ ਇੱਕ ਹੋਟਲ ਵਿੱਚ ਉਸ ਨਾਲ ਸਰੀਰਕ ਸਬੰਧ ਬਣਾਏ। ਔਰਤ ਨੇ ਦੀਪ ਕੰਬੋਜ ਦੇ ਤਿੰਨ ਹੋਰ ਸਾਥੀਆਂ 'ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਪੀੜਤ ਔਰਤ ਨੇ ਦੱਸਿਆ ਕਿ ਦੀਪ ਕੰਬੋਜ ਨੇ ਸ੍ਰੀਗੰਗਾਨਗਰ ਅਤੇ ਚੰਡੀਗੜ੍ਹ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
'ਆਪ' ਆਗੂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਨਕਾਰੇ:-ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਹ ਔਰਤ ਉਸ ਨੂੰ ਬਲੈਕਮੇਲ ਕਰ ਰਹੀ ਹੈ। ਦੀਪ ਕੰਬੋਜ ਨੇ ਦੱਸਿਆ ਕਿ ਉਹ ਕਰੀਬ 6 ਮਹੀਨੇ ਪਹਿਲਾਂ ਇਸ ਔਰਤ ਦੇ ਸੰਪਰਕ ਵਿੱਚ ਆਇਆ ਸੀ, ਪਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਔਰਤ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਸੀ ਅਤੇ ਇਸ ਦਾ ਕੰਮ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਪੈਸੇ ਲੁੱਟਣਾ ਹੈ।
'ਵਿਰੋਧੀਆਂ ਨੇ ਇਸ ਔਰਤ ਨੂੰ ਕੇਸ ਦਰਜ ਕਰਵਾਉਣ ਲਈ ਉਕਸਾਇਆ':- ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਔਰਤ ਨੇ ਤੀਹ ਲੱਖ ਦੀ ਮੰਗ ਕੀਤੀ ਸੀ। ਦੀਪ ਕੰਬੋਜ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ। ‘ਆਪ’ ਆਗੂ ਕੰਬੋਜ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਇਸ ਔਰਤ ਨੂੰ ਕੇਸ ਦਰਜ ਕਰਵਾਉਣ ਲਈ ਉਕਸਾਇਆ ਹੈ। ਸ੍ਰੀਗੰਗਾਨਗਰ ਦੇ ਐਸਪੀ ਪੈਰਿਸ ਦੇਸ਼ਮੁਖ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।