ਅਗਰਾ: ਘਰ ਵਿੱਚ ਇਕੱਲੀ ਜ਼ਨਾਨੀ ਦੇਖ ਕੇ ਵੜੇ ਇਕ ਬੰਦੇ ਨੇ ਜੋ ਕਾਰਾ ਕੀਤਾ ਹੈ, ਉਸਨੂੰ ਸੁਣ ਕੇ ਤੁਸੀਂ ਵੀ ਗੁੱਸੇ ਨਾਲ ਭਰ ਜਾਓਗੇ। ਘਟਨਾ ਆਗਰਾ ਜ਼ਿਲੇ ਦੇ ਪਿਧੌਰਾ ਥਾਣਾ ਖੇਤਰ ਦੇ ਅਧੀਨ ਭੋਪਤੀ ਦੇ ਪੁਰਗਾਂਵ ਦੀ ਹੈ। ਇਥੇ ਇਕ ਬਦਮਾਸ਼ ਕਿਸਮ ਦਾ ਬੰਦਾ ਘਰ ਵਿੱਚ ਇਕੱਲੀ ਜਨਾਨੀ ਦੇਖ ਪਹਿਲਾਂ ਤਾਂ ਮਾੜੀ ਨੀਅਤ ਨਾਲ ਦਾਖਿਲ ਹੋਇਆ ਤੇ ਫਿਰ ਉਸ ਨਾਲ ਛੇੜਛਾੜ ਕੀਤੀ। ਜਦੋਂ ਜਨਾਨੀ ਨੇ ਵਿਰੋਧ ਕੀਤੇ ਤਾਂ ਇਸਨੂੰ ਨਾ ਸਹਾਰਦਿਆਂ ਬੰਦੇ ਨੇ ਉਸਦੀ ਗੱਲ੍ਹ ਹੀ ਚੱਬ ਸੁੱਟੀ। ਔਰਤ ਗੰਭੀਰ ਜ਼ਖਮੀ ਹੋਈ ਹੈ। ਔਰਤ ਨੇ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਹਨ।
ਇਤਰਾਜ਼ ਕਰਨ ਤੇ ਭੜਕਿਆ ਮੁਲਜ਼ਮ:ਜਾਣਕਾਰੀ ਮੁਤਾਬਿਕ ਪੀੜਤ ਨੂੰ ਬਚਾਉਣ ਆਈ ਉਸਦੀ ਨਣਦ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਮਹਿਲਾ ਦਾ ਮੈਡੀਕਲ ਕਰਵਾ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਧੌਰਾ ਖੇਤਰ ਦੇ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਬੁੱਧਵਾਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੰਗਲਵਾਰ ਸ਼ਾਮ ਨੂੰ ਉਹ ਆਪਣੇ ਘਰ ਦੇ ਅੰਦਰ ਕੰਮ ਕਰ ਰਹੀ ਸੀ, ਜਿਸ ਦੌਰਾਨ ਪਿੰਡ ਇਕ ਸਿਰਫਿਰਾ ਤੇ ਦਬੰਗ ਕਿਸਮ ਦਾ ਬੰਦਾ ਅਮਰਚੰਦ ਉਸਦੇ ਘਰ ਵਿਚ ਦਾਖਲ ਹੋ ਗਿਆ। ਉਸ ਨਾਲ ਛੇੜਛਾੜ ਕਰਨ ਲੱਗਾ, ਜਦੋਂ ਉਸਨੇ ਇਸ 'ਤੇ ਇਤਰਾਜ਼ ਕੀਤਾ ਤਾਂ ਦਬੰਗ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਗੱਲ੍ਹ ਉੱਤੇ ਦੰਦੀ ਵੱਢ ਕੇ ਡੂੰਘਾ ਜ਼ਖਮ ਕਰ ਦਿੱਤਾ ਹੈ।