ਰਾਜਸਥਾਨ :ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦਾ ਮਾਦਲਦਾ ਪਿੰਡ ਵਾਤਾਵਰਣ ਸੁਰੱਖਿਆ ਦੀ ਅਨੋਖੀ ਮਿਸਾਲ ਪੇਸ਼ ਕਰਦਾ ਹੈ। ਇਸ ਪਿੰਡ ਵਿੱਚ ਰੁੱਖਾਂ ਨੂੰ ਕੱਟਣ ਦੀ ਗੱਲ ਦਾ ਦੂਰ ਕਦੇ ਰੁੱਖ ਦੀ ਕੋਈ ਟਾਹਣੀ ਵੀ ਨਹੀਂ ਕੱਟੀ ਗਈ। ਇਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਇਥੇ ਕੋਈ ਵੀ ਰੁੱਖ ਕੱਟਿਆ ਗਿਆ ਤਾਂ ਉਨ੍ਹਾਂ ਕੋਲੋਂ ਲੋਕ ਦੇਵਤਾ ਨਾਰਾਜ਼ ਹੋ ਜਾਣਗੇ। ਇਸ ਦੇ ਚਲਦੇ ਇਹ ਖ਼ੇਤਰ ਪੂਰੀ ਤਰ੍ਹਾਂ ਨਾਲ ਹਰਿਆਲੀ ਭਰਿਆ ਹੈ।
ਹਰਿਆਲੀ ਨਾਲ ਘਿਰਿਆ ਖੇਤਰ
ਕਰੀਬ ਡੇਢ ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਚਾਰੋਂ ਪਾਸਿਓਂ ਹਰਿਆਲੀ ਨਾਲ ਘਿਰਿਆ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਇਥੇ ਕਈ ਸਦੀਆਂ ਤੋਂ ਰੁੱਖ ਕੱਟਣ ਦੀ ਗੱਲ ਦਾ ਦੂਰ ਕੋਈ ਟਿੱਹਣੀ ਤੱਕ ਨਹੀਂ ਕੱਟੀ ਗਈ ਹੈ।
ਲੋਕ ਦੇਵਤਾ ਦੀ ਮਾਨਤਾ ਕਾਰਨ ਰੁੱਖਾਂ ਦਾ ਰਖਵਾਲਾ ਬਣਿਆ ਪਿੰਡ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਥੇ ਧੋਕ ਦੇ ਰੁੱਖ ਲੱਗੇ ਹਨ। ਸਥਾਨਕ ਭਾਸ਼ਾ ਵਿੱਚ ਧੋਕ ਨੂੰ ਧੋਕੜਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਕੱਟਣਾ ਤਾਂ ਦੂਰ ਜੇਕਰ ਕੋਈ ਨੁਕਸਾਨ ਵੀ ਪਹੁੰਚਾਉਦਾ ਹੈ ਤਾਂ ਲੋਕ ਦੇਵਤਾ ਉਸ ਵਿਅਕਤੀ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਦਿੰਦੇ ਹਨ। ਇਸ ਪਿੰਡ ਦੇ ਨਾਲ ਹੀ ਆਲੇ-ਦੁਆਲੇ ਦੇ ਲੋਕ ਘਰ ਪਰਿਵਾਰ ਵਿੱਚ ਨਵਾਂ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਦੇਵਤਾ ਦੇ ਮੰਦਰ ਪੁੱਜਦੇ ਹਨ। ਇਥੇ ਪਾਤੀ ਯਾਨੀ ਕਿ ਪੱਤਿਆਂ ਦੇ ਰੂਪ ਵਿੱਚ ਅਸ਼ੀਰਵਾਦ ਹਾਸਲ ਹੋਣ ਮਗਰੋਂ ਹੀ ਅਗਲਾ ਕਦਮ ਚੁੱਕਦੇ ਹਨ।