ਅਜਮੇਰ: ਲੋਕ ਆਪਣੇ-ਆਪਣੇ ਤਰੀਕੇ ਨਾਲ ਰੋਮਾਂਸ ਕਰਦਾ ਹਨ। ਪਿਆਰ ਦੀਆਂ ਪੀਂਘਾਂ ਝੂਟਦੇ ਹਨ ਪਰ ਕਈ ਵਾਰ ਅਜਿਹੀਆਂ ਵੀਡੀਓ ਰੋਮਾਂਸ ਦੀਆਂ ਆਉਂਦੀਆਂ ਹਨ ਜੋ ਵਾਇਰਲ ਤਾਂ ਹੁੰਦੀਆਂ ਹੀ ਨੇ ਪਰ ਨਾਲ ਹੀ ਵਿਵਾਦ ਵੀ ਖੜ੍ਹਾ ਕਰ ਦਿੰਦੀਆਂ ਹਨ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅਜਮੇਰ ਦੇ ਪੁਸ਼ਕਰ ਰੋਡ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਕਿ ਮੁੰਡਾ ਅਤੇ ਕੁੜੀ ਕਿਸ ਤਰ੍ਹਾਂ ਚੱਲਦੀ ਬਾਇਕ 'ਤੇ ਰੋਮਾਂਸ ਕਰ ਰਹੇ ਹਨ। ਇਸ ਵੀਡੀਓ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਪ੍ਰੇਮੀ ਜੋੜੇ ਨੂੰ ਰੋਮਾਂਸ ਕਰਨ ਲਈ ਬਾਇਕ ਹੀ ਮਿਲੀ ਸੀ। ਇੱਥੋਂ ਤੱਕ ਟੋਲਰ ਕੀਤਾ ਜਾ ਰਿਹਾ ਕਿ ਇਨ੍ਹਾਂ ਨੂੰ ਨਾ ਤਾਂ ਆਪਣੀ ਜਾਨ ਦੀ ਪਰਵਾਹ ਹੈ ਨਾ ਕਿ ਕਿਸੇ ਹੋਰ ਦੀ। ਬਲਿਕ ਟ੍ਰੈਫ਼ਿਕ ਨਿਯਮਾਂ ਨੂੰ ਤਾਂ ਜਿਵੇਂ ਇਹ ਜਾਣਦੇ ਹੀ ਨਾ ਹੋਣ।
ਪੁਲਿਸ ਕਾਰਵਾਈ: ਇਹ ਪ੍ਰੇਮੀ ਜੋੜਾ ਇੱਕ ਦੂਜੇ 'ਚ ਇਸ ਕਦਰ ਖੋਇਆ ਨਜ਼ਰ ਆਏ ਕਿ ਇਨ੍ਹਾਂ ਨੂੰ ਇਹ ਤੱਕ ਪਤਾ ਨਹੀਂ ਲੱਗਿਆ ਕਿ ਕੋਈ ਇਨਹਾਂ ਦੀ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਿੱਥੇ ਅੱਗ ਵਾਂਗ ਫੈਲ ਰਹੀ ਉੱਥੇ ਹੀ ਪੁਲਿਸ ਤੱਕ ਇਨ੍ਹਾਂ ਦੀ ਸ਼ਿਕਾਇਤ ਪਹੁੰਚ ਗਈ ਹੈ। ਇਸ ਬੇਸ਼ਰਮ ਪ੍ਰੇਮੀ ਜੋੜੇ ਦੀ ਪੁਲਿਸ ਹੁਣ ਭਾਲ ਕਰ ਰਹੀ ਹੈ।ਪੁਲਿਸ ਅਧਿਕਾਰੀ ਕਰਨ ਸਿੰਘ ਦਾ ਕਹਿਣਾ ਹੈ ਇਨਹਾਂ ਦੀ ਪਛਾਣ ਇਨ੍ਹਾਂ ਦੇ ਬਾਇਕ ਨੰਬਰ ਤੋਂ ਕੀਤੀ ਜਾ ਰਹੀ ਹੈ, ਜਿਵੇਂ ਹੀ ਇਨਹਾਂ ਦਾ ਪਤਾ ਲੱਗੇਗਾ ਤਾਂ ਦੋਵਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।