ਨਵੀਂ ਦਿੱਲੀ: ਜਿਸ ਤਰ੍ਹਾਂ ਕਿ ਸਭ ਜਾਣਦੇ ਹਨ ਕਿ ਭਾਰਤ ਦੇ ਲੋਕ ਹਰ ਚੀਜ਼ ਨੂੰ ਸਰਲ ਬਣਾਉਣ ਲਈ ‘ਜੁਗਾੜ’ ਲਾਉਣ ਵਿੱਚ ਮਾਹਿਰ ਹਨ। ਇੱਥੋਂ ਦੇ ਲੋਕ ਹਰ ਸਮੱਸਿਆ ਦਾ ਹੱਲ ਆਪਣੇ ਜੁਗਾੜ ਨਾਲ ਲੱਭਦੇ ਹਨ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਉਦਯੋਗਪਤੀ ਆਨੰਦ ਮਹਿੰਦਰਾ ਨੇ ਟਵੀਟ ਕੀਤਾ ਹੈ। ਆਨੰਦ ਮਹਿੰਦਰਾ ਅਕਸਰ ਅਜਿਹੀਆਂ ਪੋਸਟਾਂ ਜਾਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ।
ਆਨੰਦ ਮਹਿੰਦਰਾ ਨੇ ਜੋ ਵੀਡੀਓ ਪੋਸਟ ਕੀਤੀ ਹੈ ਉਸ ਦੇ ਨਾਲ ਇੱਕ ਖੂਬਸੂਰਤ ਸੰਦੇਸ਼ ਵੀ ਲਿਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਇੱਕ ਪੁਰਾਣੀ ਕਹਾਵਤ ਹੈ - ਲੋੜ ਕਾਢ ਦੀ ਮਾਂ ਹੈ ...
ਆਨੰਦ ਮਹਿੰਦਰਾ ਦੁਆਰਾ ਟਵੀਟਰ ਤੇ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਇੱਕ ਨੌਜਵਾਨ ਗੋਡੇ-ਗੋਡੇ ਪਾਣੀ ਭਰੇ ਖੇਤਰ ਨੂੰ ਪਾਰ ਕਰਨ ਲਈ ਪਲਾਸਟਿਕ ਦੇ ਦੋ ਸਟੂਲਾਂ ਨਾਲ ਇੱਕ ਵਿਲੱਖਣ 'ਜੁਗਾੜ' ਕਰਦਾ ਹੈ। ਇਸ ਲਈ ਉਸ ਨੂੰ ਪਾਣੀ 'ਚ ਨਾ ਉਤਰਨਾ ਪਵੇ, ਇਸ ਨੌਜਵਾਨ ਨੇ ਸਟੂਲ ਨਾਲ ਰੱਸੀ ਬੰਨ੍ਹੀ ਹੋਈ ਹੈ, ਜਿਸ ਦੀ ਮਦਦ ਨਾਲ ਉਹ ਇਕ ਸਟੂਲ ਚੁੱਕ ਕੇ ਅੱਗੇ ਕਰਦਾ ਹੈ, ਫਿਰ ਦੂਜੇ ਸਟੂਲ ਨੂੰ ਅਤੇ ਇਸ ਤਰ੍ਹਾਂ ਉਹ ਸਟੂਲ ਦੇ ਨਾਲ ਤੁਰਦਾ ਹੈ। ਇਸੇ ਤਰ੍ਹਾਂ ਉਹ ਸਟੂਲ ਨਾਲ ਪਾਣੀ ਨਾਲ ਭਰਿਆ ਰਸਤਾ ਪਾਰ ਕਰਦਾ ਹੈ।