ਨਵੀਂ ਦਿੱਲੀ:ਦਿੱਲੀ ਦੇ ਬਾਰਾਖੰਬਾ ਰੋਡ 'ਤੇ ਸਥਿਤ ਗੋਪਾਲ ਦਾਸ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਦਹਿਸ਼ਤ ਦਾ ਮਾਹੌਲ ਹੈ। ਅੱਗ 11ਵੀਂ ਮੰਜ਼ਿਲ 'ਤੇ ਲੱਗੀ ਅਤੇ ਕੁਝ ਹੀ ਸਮੇਂ 'ਚ ਇਮਾਰਤ ਦੇ ਬਾਹਰ ਧੂੰਏਂ ਦੇ ਬੱਦਲ ਦਿਖਾਈ ਦੇਣ ਲੱਗੇ। ਖੁਸ਼ਕਿਸਮਤੀ ਇਹ ਰਹੀ ਕਿ ਇਮਾਰਤ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ ਅਤੇ ਅਜੇ ਤੱਕ ਕਿਸੇ ਦੇ ਆਹਤ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ।
Massive Fire Broke Barakhamba Delhi: ਦਿੱਲੀ ਦੇ ਬਾਰਾਖੰਬਾ ਰੋਡ 'ਤੇ ਇਮਾਰਤ 'ਚ ਲੱਗੀ ਭਿਆਨਕ ਅੱਗ, ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ
MASSIVE FIRE BROKE IN BARAKHAMBA : ਦਿੱਲੀ ਦੇ ਬਾਰਾਖੰਬਾ ਰੋਡ 'ਤੇ ਸਥਿਤ ਗੋਪਾਲ ਦਾਸ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਦਹਿਸ਼ਤ ਦਾ ਮਾਹੌਲ ਹੈ।
Published : Dec 21, 2023, 2:07 PM IST
ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ : ਬਚਾਅ ਕਰਮੀਆਂ ਨੇ ਲੋਕਾਂ ਨੂੰ ਇਮਾਰਤ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਅੱਗ 'ਤੇ ਕਾਬੂ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਕਿਵੇਂ ਲੱਗੀ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਊ ਦਸਤੇ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਵੀ ਮਦਦ ਲਈ ਬੁਲਾਇਆ ਗਿਆ। ਇਸ ਇਮਾਰਤ ਵਿੱਚ ਕਈ ਦਫ਼ਤਰ ਹਨ। ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਕਰੀਬ 12:56 'ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਹਨ। ਅੱਗ ਇਮਾਰਤ ਦੀ 11ਵੀਂ ਮੰਜ਼ਿਲ 'ਤੇ ਲੱਗੀ ਹੈ।
- Corona New Variant: ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈਕੇ ਚੌਕਸ ਹੋਇਆ ਚੰਡੀਗੜ੍ਹ ਪ੍ਰਸ਼ਾਸਨ, ਲੋਕਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਗਈ ਹਦਾਇਤ
- ਸੁਖਬੀਰ ਬਾਦਲ ਨੇ ਸੀਐੱਮ ਮਾਨ ਨੂੰ ਕੀਤਾ ਟਾਰਗੇਟ, ਕਿਹਾ-ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਪੰਜਾਬ 'ਚ ਦਿੱਤੀ ਜਾ ਰਹੀ ਸਿਆਸੀ ਸ਼ਰਨ
- ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦਾ ਪੰਜਾਬ 'ਚ 'ਆਪ' ਨਾਲ ਗਠਜੋੜ ਕਰਨ ਤੋਂ ਇਨਕਾਰ, ਕਿਹਾ- 'ਆਪ' ਨਾਲ ਗਠਜੋੜ ਕਰਨ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ
ਅਸਮਾਨ 'ਚ ਛਾਏ ਧੂਏਂ ਦੇ ਬੱਦਲ :ਅਜੇ ਤੱਕ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇੱਥੇ ਬਰਾਂਟੋ ਸਕਾਈ ਲਿਫਟ, ਸਨੈਕ ਲੈਡਰ ਅਤੇ ਹੋਰ ਉੱਚੀਆਂ ਇਮਾਰਤਾਂ ਸਮੇਤ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਮਾਰਤ 'ਚੋਂ ਧੂੰਏਂ ਦਾ ਗੁਬਾਰ ਅਸਮਾਨ ਨੂੰ ਛੂਹ ਰਿਹਾ ਹੈ। ਚੀਫ਼ ਫਾਇਰ ਅਫ਼ਸਰ ਵਰਿੰਦਰ ਸਿੰਘ ਨੇ ਦੱਸਿਆ ਕਿ ਡਿਵੀਜ਼ਨਲ ਅਫ਼ਸਰ ਰਾਜਿੰਦਰ ਅਟਵਾਲ, ਏਡੀਓ ਰਵਿੰਦਰ, ਭੂਪੇਂਦਰ, ਐਸਟੀਓ ਪਰਵੀਨ, ਰਵਿੰਦਰ ਸਮੇਤ 70 ਤੋਂ ਵੱਧ ਫਾਇਰ ਕਰਮੀਆਂ ਦੀ ਟੀਮ ਮੌਕੇ ’ਤੇ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ।