ਪੰਜਾਬ

punjab

ETV Bharat / bharat

ਸ਼ਰਮਨਾਕ ! 10 ਵੀਂ ਦੇ ਵਿਦਿਆਰਥੀ ਨੇ ਬਣਾਈ ਆਪਣੀ ਮਹਿਲਾ ਅਧਿਆਪਕ ਦੀ ਇਤਰਾਜ਼ਯੋਗ ਵੀਡੀਓ - ਅਲੰਕਾਰ ਥਾਣਾ

ਪੁਣੇ ਦੇ ਅਲੰਕਾਰ ਥਾਣਾ ਖੇਤਰ 'ਚ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਹੋਮ ਟਿਊਸ਼ਨ ਲਈ ਘਰ ਆਈ ਟੀਚਰ ਦੀ ਨਾਬਾਲਗ ਵਿਦਿਆਰਥੀ ਵਲੋਂ ਆਪਣੇ ਮੋਬਾਇਲ ਵਿੱਚ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਰਮਨਾਕ
ਸ਼ਰਮਨਾਕ

By

Published : Apr 1, 2022, 6:32 PM IST

ਪੁਣੇ: ਅਲੰਕਾਰ ਥਾਣਾ ਖੇਤਰ 'ਚ ਮਹਿਲਾ ਅਧਿਆਪਕ ਜਦੋਂ ਹੋਮ ਟਿਊਸ਼ਨ ਲਈ ਉਕਤ ਲੜਕੇ ਦੇ ਘਰ ਗਈ ਤਾਂ, ਉੱਥੇ ਨਾਬਾਲਗ ਲੜਕੇ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਨੇ ਪਹਿਲਾਂ ਹੀ ਆਪਣੇ ਘਰ ਦੇ ਬਾਥਰੂਮ ਵਿੱਚ ਮੋਬਾਇਲ ਲੁਕਾ ਕੇ ਰੱਖਿਆ ਹੋਇਆ ਸੀ। ਜਦੋਂ ਅਧਿਆਪਕਾ ਬਾਥਰੂਮ ਲਈ ਗਈ ਤਾਂ ਵੀਡੀਓ ਮੋਬਾਇਲ ਵਿੱਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕੇ ਨਾਬਾਲਗ ਲੜਕੇ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ।

56 ਸਾਲਾ ਪੀੜਤ ਅਧਿਆਪਕਾ ਦੀ ਸ਼ਿਕਾਇਤ 'ਤੇ ਪੁਣੇ ਦੇ ਅਲੰਕਾਰ ਥਾਣੇ 'ਚ ਨਾਬਾਲਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਲੜਕਾ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਕੋਲ ਟਿਊਸ਼ਨ ਪੜ੍ਹਾਉਣ ਆਈ ਅਧਿਆਪਕਾ ਬੱਚੇ ਦੀ ਮਾਂ ਦੀ ਉਮਰ ਤੋਂ ਵੀ ਵੱਡੀ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਆਪਣੇ ਘਰ ਨੂੰ ਲੈਬ 'ਚ ਬਦਲ ਕੇ ਤਿਆਰ ਕੀਤੀ ਇਕ ਗ੍ਰਾਮ 'ਚ 20 ਮੈਂਬਰਾਂ ਨੂੰ ਨਸ਼ਾ ਦੇਣ ਵਾਲੀ ਡੋਜ਼

ABOUT THE AUTHOR

...view details