ਪੰਜਾਬ

punjab

ETV Bharat / bharat

ਸਵੈ-ਨਿਰਭਰ ਓਦਾਨਥੁਰਾਈ ਪੰਚਾਇਤ ਅਤੇ ਇਸ ਦੇ ਸ਼ਿਲਪਕਾਰ - ਝੁੱਗੀਆਂ ਗਰੀਬੀ ਦਾ ਪ੍ਰਤੀਕ

ਓਦਾਨਥੁਰਾਈ ਦੇ ਸਾਬਕਾ ਪੰਚਾਇਤ ਪ੍ਰਧਾਨ ਆਰ. ਸ਼ਾਨਮੁਗਮ ਨੇ ਕਿਹਾ, "ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮੁੱਖ ਤੌਰ 'ਤੇ ਗਰੀਬ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਮੁਢਲੀਆਂ ਸਹੂਲਤਾਂ ਅਤੇ ਜ਼ਰੂਰੀ ਜ਼ਰੂਰਤਾਂ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।"

ਸਵੈ-ਨਿਰਭਰ ਓਦਾਨਥੁਰਾਈ ਪੰਚਾਇਤ ਅਤੇ ਇਸ ਦੇ ਸ਼ਿਲਪਕਾਰ
ਸਵੈ-ਨਿਰਭਰ ਓਦਾਨਥੁਰਾਈ ਪੰਚਾਇਤ ਅਤੇ ਇਸ ਦੇ ਸ਼ਿਲਪਕਾਰ

By

Published : Nov 17, 2020, 11:52 AM IST

ਕੋਇੰਬਟੂਰ: ਭਾਰਤ ਵਿੱਚ ਝੁੱਗੀਆਂ, ਨਾ ਸਿਰਫ ਸਮਾਜ ਦੀ ਆਰਥਿਕ ਵੰਡ ਨੂੰ ਦਰਸਾਉਂਦੀ ਹੈ, ਬਲਕਿ ਇਹ ਵੀ ਦਰਸਾਉਂਦਾ ਹੈ ਕਿ ਜਾਤੀਵਾਦ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਸਮਾਜ ਵਿੱਚ ਕਿਸੀ ਵੀ ਝੜਪ ਦੌਰਾਨ, ਝੁੱਗੀਆਂ ਨੂੰ ਸਭ ਤੋਂ ਪਹਿਲਾਂ ਸਾੜਿਆ ਜਾਂਦਾ ਹੈ। ਕਿਸੀ ਵੀ ਸਰਕਾਰ ਦੇ ਲਈ ਝੁੱਗੀਆਂ ਰਹਿਤ ਸੂਬਾ ਮਹਿਜ਼ ਇੱਕ ਮੀਲ ਦਾ ਪਥੱਰ ਨਹੀਂ ਹੈ। ਇਹ ਸਮਾਨਵਾਦੀ ਸਮਾਜ ਬਣਾਉਣ 'ਚ ਇੱਕ ਸ਼ੁਰੂਆਤੀ ਕੋਸ਼ਿਸ਼ ਹੈ।

ਅਸੀਂ ਸਾਰੇ ਲੋਕ ਅਤੇ ਸਾਡੇ ਰਾਜਨੇਤਾ ਵੀ ਮੰਨਦੇ ਹਨ ਕਿ ਝੁੱਗੀਆਂ ਗਰੀਬੀ ਦਾ ਪ੍ਰਤੀਕ ਹੈ। ਇਸ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਪਤਵੰਤੇ ਲੋਕਾਂ ਦੀਆਂ ਨਜ਼ਰਾਂ ਤੋਂ ਇਹ ਝੁੱਗੀਆਂ ਲੁਕੀਆਂ ਰਹਿਣ ਇਸ ਲਈ ਉਹ ਸੁਨਿਸ਼ਚਿਤ ਕਰਦੇ ਹਨ ਤੇ ਇਸ ਹੀ ਕਾਰਨ ਕੰਧ ਬਣਾਉਂਦੇ ਹਨ। ਇਥੇ ਇੱਕ ਆਦਮੀ ਹੈ ਜਿਨ੍ਹੇ ਪੂਰੇ ਪਿੰਡ 'ਚ ਸਾਰੀ ਝੁੱਗੀਆਂ ਨੂੰ ਪੱਕੇ ਘਰਾਂ 'ਚ ਬਦਲ ਦਿੱਤਾ ਤੇ ਸਥਾਨਕ ਭਾਈਚਾਰੇ ਨੂੰ ਪੂਰੀ ਤਰ੍ਹਾਂ ਝੁੱਗੀ ਮੁਕਤ ਕਰ ਦਿੱਤਾ।

ਸਵੈ-ਨਿਰਭਰ ਓਦਾਨਥੁਰਾਈ ਪੰਚਾਇਤ ਅਤੇ ਇਸ ਦੇ ਸ਼ਿਲਪਕਾਰ

ਜਦੋਂ ਅਸੀਂ ਕੋਇੰਬਟੂਰ ਜ਼ਿਲ੍ਹੇ ਦੇ ਮੈਟੂਟਪਾਲਯਮ ਦੇ ਨੇੜੇ ਤਾਮਿਲਨਾਡੂ ਦੇ ਓਡਾਨਥੁਰਾਈ ਪਿੰਡ ਵਿੱਚ ਦਾਖਲ ਹੁੰਦੇ ਹਾਂ, ਤਾਂ ਪੀਣ ਵਾਲੇ ਪਾਣੀ, ਸੂਰਜੀ ਅਤੇ ਹਵਾ ਦੀ ਊਰਜਾ ਵਾਲੇ ਸਮਾਨ ਘਰ ਦਿਖਾਈ ਦਿੰਦੇ ਹਨ। ਇਸ ਕੰਮ ਦੀ ਸਫਲਤਾ ਪਿੱਛੇ ਪੰਚਾਇਤ ਦੇ ਸਾਬਕਾ ਪ੍ਰਧਾਨ ਸ਼ਾਨਮੁਗਮ ਦਾ ਹੱਥ ਹੈ। ਇਸ ਪੰਚਾਇਤ ਲਈ ਉਸ ਨੇ ਇੱਕ ਵਿੰਡਮਿੱਲ ਫਾਰਮ ਬਣਾਇਆ ਹੈ ਜੋ ਹਰ ਸਾਲ 8 ਲੱਖ ਯੂਨਿਟ ਬਿਜਲੀ ਪੈਦਾ ਕਰਦਾ ਹੈ। ਪਿੰਡ ਵਾਸੀ ਇਸ ਬਿਜਲੀ ਦੀ ਵਰਤੋਂ ਮੁੱਖ ਤੌਰ 'ਤੇ ਕਰਦੇ ਹਨ, ਬਾਕੀ ਬਿਜਲੀ ਸੂਬਾ ਸਰਕਾਰ ਦੀ ਬਿਜਲੀ ਕੰਪਨੀ ਨੂੰ ਵੇਚੀ ਜਾਂਦੀ ਹੈ। ਇਹ ਸਵੈ-ਨਿਰਭਰਤਾ ਵੱਲ ਨੂੰ ਇੱਕ ਸ਼ਾਨਦਾਰ ਕੰਮ ਹੈ।

ਸ਼ਾਨਮੁਗਮ ਨੇ ਪਿੰਡ ਵਾਸੀਆਂ ਲਈ 850 ਈਕੋ-ਅਨੁਕੁਲ ਮਕਾਨ ਬਣਾਉਣ ਲਈ ਕਬਜ਼ੇ ਵਾਲੀ ਜ਼ਮੀਨ ਨੂੰ ਮੁੜ ਵਾਪਿਸ ਲਿਆ। ਇਸ ਤੋਂ ਇਲਾਵਾ ਉਸ ਨੇ ਆਪਣੀ 2 ਏਕੜ ਜ਼ਮੀਨ ਮੁਫ਼ਤ ਵਿੱਚ ਦੇ ਦਿੱਤੀ। ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਉਸ ਨੇ ਆਪਣੇ ਪਿੰਡ ਨੂੰ ਝੁੱਗੀਆਂ ਤੋਂ ਮੁਕਤ ਕਰ ਦਿੱਤਾ ਅਤੇ ਇਸ ਨੂੰ ਪੱਕੇ ਘਰਾਂ ਵਿੱਚ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਦੂਜੀ ਨਾਗਰਿਕ ਸੰਸਥਾਵਾਂ ਨੂੰ ਰਾਹ ਦਿਖਾਇਆ। ਸ਼ਾਨਮੁਗਮ ਮੁਤਾਬਕ ਭਾਰਤ ਉਸ ਵੇਲੇ ਹੀ ਸੁਪਰ ਪਾਵਰ ਬਣ ਸਕਦਾ ਹੈ ਜਦੋਂ ਪਿੰਡ ਦਾ ਵਿਕਾਸ ਹੋਵੇ। ਪਿੰਡ ਨੂੰ ਪਿੱਛੇ ਛੱਡਣਾ ਸਿਰਫ਼ ਭਾਰਤ ਦੇ ਵਿਕਾਸ ਨੂੰ ਸੀਮਤ ਕਰੇਗਾ।

ਓਦਾਨਥੁਰਾਈ ਦੇ ਸਾਬਕਾ ਪੰਚਾਇਤ ਪ੍ਰਧਾਨ ਆਰ. ਸ਼ਾਨਮੁਗਮ ਨੇ ਕਿਹਾ, "ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮੁੱਖ ਤੌਰ 'ਤੇ ਗਰੀਬ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਮੁਢਲੀਆਂ ਸਹੂਲਤਾਂ ਅਤੇ ਜ਼ਰੂਰੀ ਜ਼ਰੂਰਤਾਂ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।"

ਸਾਰੀਆਂ ਸਰਕਾਰੀ ਯੋਜਨਾਵਾਂ ਅਤੇ ਪ੍ਰੋਜੈਕਟਾਂ ਵਿੱਚ 100 ਫੀਸਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਇੱਕ ਹੋਰ ਜ਼ਿੰਮੇਵਾਰੀ ਹੈ। ਪੰਚਾਇਤ ਦਾ ਮੁੱਖੀਆ ਗਰੀਬ ਹੋ ਸਕਦਾ ਹੈ, ਪੰਚਾਇਤ ਨਹੀਂ। ਤੁਸੀਂ ਇੱਕ ਚੰਗੇ ਵਿਅਕਤੀ ਹੋ ਸਕਦੇ ਹੋ ਪਰ ਕੰਮ ਦਿਖਾਉਣਾ ਸਭ ਤੋਂ ਮਹੱਤਵਪੂਰਣ ਗੁਣ ਹੈ। ਜੇ ਅਸੀਂ ਇਸ ਤਰ੍ਹਾਂ ਕੰਮ ਕਰਦੇ, ਤਾਂ ਅਸੀਂ ਗਾਂਧੀ ਜੀ ਦੇ ਪਿੰਡ ਸਵਰਾਜਿਆ ਨੂੰ ਹਕੀਕਤ ਵਿੱਚ ਬਦਲ ਦਿੰਦੇ, ਅਤੇ 2020 ਵਿੱਚ ਏਪੀਜੇ ਅਬਦੁੱਲ ਕਲਾਮ ਦੀ ਕਲਪਨਾ ਅਨੁਸਾਰ ਖ਼ੁਦ ਇੱਕ ਮਹਾਂਸ਼ਕਤੀ ਬਣ ਜਾਂਦੇ।

ਸ਼ਾਨਮੁਗਮ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਪੰਚਾਇਤ ਦੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ, ਮਕਾਨ ਅਤੇ ਨਵਿਆਉਣਯੋਗ ਊਰਜਾ ਦਾ ਇੰਤਜ਼ਾਮ ਹੋਇਆ। ਨਾਗਰਿਕ ਸੰਸਥਾ ਨੇ ਨਿਰਮਲ ਪੁਰਸਕਾਰ ਅਤੇ ਰਾਜੀਵ ਗਾਂਧੀ ਵਾਤਾਵਰਣ ਅਵਾਰਡ ਸਮੇਤ ਕਈ ਪੁਰਸਕਾਰਾਂ ਜਿੱਤੇ। ਇਸ ਦੀ ਸਫਲਤਾ ਦੀ ਕਹਾਣੀ ਜਾਣਨ ਲਈ 53 ਦੇਸ਼ਾਂ ਦੇ ਵੱਡੇ ਅਧਿਕਾਰੀਆਂ ਨੇ ਪੰਚਾਇਤ ਦਾ ਦੌਰਾ ਕੀਤਾ ਅਤੇ ਵਾਪਿਸ ਜਾ ਕੇ ਆਪਣੇ ਦੇਸ਼ ਵਿੱਚ ਵੀ ਇਸ ਦਾ ਪਾਲਣ ਕੀਤਾ। ਓਦਾਨਥੁਰਾਈ ਦੇ ਵਸਨੀਕ ਸ਼ਾਨਮੁੱਗਮ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਇੱਕ ਬ੍ਰਹਮ ਵਰਦਾਨ ਹੈ ਜੋ ਉਨ੍ਹਾਂ ਦਾ ਜੀਵਨ ਸੁਧਾਰਣ ਲਈ ਆਏ ਹਨ।

ਓਦਾਨਥੁਰਾਈ ਨਿਵਾਸੀ ਵਾਦਿਵੇਲ ਨੇ ਕਿਹਾ, "ਅਸੀਂ ਪਹਿਲੇ ਇਥੇ ਕਿਰਾਏ 'ਤੇ ਰਹਿੰਦੇ ਸਨ। ਫਿਰ ਅਸੀਂ ਕਿਰਾਏ ਦੇ ਬੋਝ ਨੂੰ ਵੇਖਦੇ ਹੋਏ ਝੌਂਪੜੀਆਂ ਵੱਲ ਚਲੇ ਗਏ। ਸ਼ਾਨਮੁਗਮ ਨੇ 2014 ਵਿੱਚ ਸਾਡੇ ਲਈ ਘਰ ਬਣਾਏ। ਉਨ੍ਹਾਂ ਨੇ ਸੌਰ ਊਰਜਾ ਪਲਾਂਟ ਸਥਾਪਤ ਕੀਤਾ ਅਤੇ ਸੜਕਾਂ ਅਤੇ ਸੀਵਰੇਜ ਕੁਨੈਕਸ਼ਨ ਸਣੇ ਕਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ।"

ਓਦਾਨਥੁਰਾਈ ਨਿਵਾਸੀ ਬੁਵਨੇਸ਼ਵਰੀ ਨੇ ਕਿਹਾ, "ਸ਼ਾਨਮੁਗਮ ਵੱਲੋਂ ਕੀਤੀ ਗਈ ਪਹਿਲ ਤੋਂ, ਇੱਥੇ ਨਿੱਜੀ ਪਖਾਨੇ, ਸੂਰਜੀ ਊਰਜਾ, ਬੱਚਿਆਂ ਲਈ ਸਕੂਲ, ਮੋਬਾਈਲ ਹਸਪਤਾਲ ਅਤੇ ਰਾਸ਼ਨ ਦੀਆਂ ਦੁਕਾਨਾਂ ਹਨ। ਉਨ੍ਹਾਂ ਨੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਬਣਾਇਆ ਜੋ ਕਿ ਬਹੁਤ ਹੀ ਕਮਾਲ ਦੀ ਗੱਲ ਹੈ। ਉਨ੍ਹਾਂ ਨੇ ਸਭ ਕੁਝ ਕੀਤਾ ਹੈ।"

ਓਦਾਨਥੁਰਾਈ ਲਈ ਸ਼ਾਨਮੁਗਨ ਦਾ ਸਕੰਲਪ ਇੱਕ ਉਦਾਹਰਣ ਹੈ ਕਿ ਕਿਸ ਤਰ੍ਹਾਂ ਇੱਕ ਪੰਚਾਇਤ ਦੇ ਮੁੱਖਿਆ ਦਾ ਸਕੰਲਪ ਸਾਰੀ ਮੁੱਢਲੀਆਂ ਸਹੂਲਤਾਂ ਨਾਲ ਕਿਸੀ ਪਿੰਡ ਨੂੰ ਸਵੈ-ਨਿਰਭਰਤਾ ਦਾ ਰਸਤਾ ਦਿਖਾ ਸਕਦਾ ਹੈ। ਸ਼ਾਨਮੁਗਮ ਇੱਕ ਨਾਮ ਹੀ ਨਹੀਂ ਹੈ-ਇਹ ਪੇਂਡੂ ਵਿਕਾਸ ਦਾ ਪ੍ਰਤੀਕ ਹੈ।

ABOUT THE AUTHOR

...view details