ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇਕ ਪੁਲਿਸ ਕਰਮਚਾਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ 'ਚ ਪੁਲਿਸ ਕਰਮਚਾਰੀ ਸੈਫੁੱਲਾ ਕਾਦਰੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਬੇਟੀ ਜ਼ਖਮੀ ਹੋ ਗਈ।
ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅੱਤਵਾਦੀਆਂ ਨੇ ਸੌਰਾ (ਆਂਚਰ) ਇਲਾਕੇ 'ਚ ਇਹ ਹਮਲਾ ਕੀਤਾ। ਜ਼ਖਮੀ ਪੁਲਿਸ ਕਰਮਚਾਰੀ ਅਤੇ ਉਸ ਦੀ ਬੇਟੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਸੈਫੁੱਲਾ ਦੀ ਮੌਤ ਹੋ ਗਈ।
ਸ਼੍ਰੀਨਗਰ : ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, ਬੇਟੀ ਜ਼ਖਮੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਸ਼ਾਮ ਕਰੀਬ 5 ਵਜੇ ਅੱਤਵਾਦੀਆਂ ਨੇ ਪੁਲਿਸ ਕਰਮਚਾਰੀ ਸੈਫੁੱਲਾ ਕਾਦਰੀ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਹਮਲੇ 'ਚ ਕਾਦਰੀ ਦੀ ਬੇਟੀ ਵੀ ਜ਼ਖਮੀ ਹੋ ਗਈ। ਬੇਟੀ ਦਾ ਇਲਾਜ ਚੱਲ ਰਿਹਾ ਹੈ। ਕਾਦਰੀ ਸੋਰਾ ਦੇ ਮਲਿਕ ਸਾਹਿਬ ਇਲਾਕੇ ਦਾ ਰਹਿਣ ਵਾਲਾ ਸੀ।
ਸ਼੍ਰੀਨਗਰ : ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, ਬੇਟੀ ਜ਼ਖਮੀ ਦੂਜੇ ਪਾਸੇ, ਕਸ਼ਮੀਰ ਦੇ IGP ਨੇ ਘਟਨਾ ਸਾਂਝੀ ਕਰਦਿਆਂ ਕਿਹਾ ਜਾਂਚ ਜਾਰੀ ਹੈ। ਘਟਨਾ ਦੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ :Haryanvi Singer Murder Case: ਕਲਾਕਾਰ ਸੰਗੀਤਾ ਨੂੰ ਸੂਟਿੰਗ ਦੇ ਬਹਾਨੇ ਕਤਲ ਕਰਕੇ ਦਫ਼ਨਾਇਆ